ਪੰਜਾਬ ਦੇ ਮੌਸਮ ਬਾਰੇ ਆਈ ਵੱਡੀ ਅਪਡੇਟ, ਹੁਣ 15 ਅਕਤੂਬਰ ਤੱਕ

Tags

ਪੰਜਾਬ 'ਚ ਰਾਤ ਦੇ ਪਾਰੇ 'ਚ ਭਾਰੀ ਗਿਰਾਵਟ ਹੋਣੀ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ 1 ਅਕਤੂਬਰ ਨੂੰ ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 21.6 ਡਿਗਰੀ ਸੀ ਜਦਕਿ ਸੋਮਵਾਰ ਨੂੰ 18.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਚਾਰ ਦਿਨਾਂ 'ਚ ਘੱਟੋ-ਘੱਟ ਤਾਪਮਾਨ 'ਚ ਕਰੀਬ ਚਾਰ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਗੱਲ ਕਰੀਏ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੀ ਤਾਂ ਦੋ ਦਿਨਾਂ ਤੋਂ ਇੱਥੇ ਤੇਜ਼ ਧੁੱਪ ਨਾਲ ਤਾਪਮਾਨ ਵਧਿਆ ਹੈ। ਇਸ ਕਰਕੇ ਸ਼ਹਿਰ ਵਿੱਚ ਨਮੀ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਇਸ ਦੇ ਨਾਲ ਹੀ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ ਅੱਜ ਵੀ 35 ਤੋਂ 36 ਡਿਗਰੀ ਰਹਿ ਸਕਦਾ ਹੈ।

ਸਵੇਰ ਤੋਂ ਹੀ ਸ਼ਹਿਰ ਵਿਚ ਧੁੱਪ ਆ ਰਹੀ ਹੈ ਪਰ ਠੰਢੀ ਰਾਤ ਬੀਤਣ ਤੋਂ ਬਾਅਦ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ ਸਵੇਰੇ 10.30 ਵਜੇ 21 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਆਈ ਐਮ ਡੀ ਦੀ ਰਿਪੋਰਟ ਮੁਤਾਬਕ 15 ਅਕਤੂਬਰ ਤਕ ਮੌਸਮ 'ਚ ਬਦਲਾਅ ਦੀ ਸੰਭਾਵਨਾ ਨਹੀਂ। ਰਾਤ ਦਾ ਪਾਰਾ ਹੋਰ ਹੇਠਾਂ ਆ ਸਕਦਾ ਹੈ ਪਰ ਦੁਪਹਿਰ ਨੂੰ ਧੁੱਪ ਲੱਗਣ ਤੇ ਮੌਸਮ ਸਾਫ ਹੋਣ ਕਰਕੇ ਦੁਪਹਿਰ ਦਾ ਪਾਰਾ 34-36 ਡਿਗਰੀ ਦਰਜ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਹਫਤੇ ਤੋਂ ਸਵੇਰੇ ਹਲਕੀ ਧੁੰਦ ਪੈ ਸਕਦੀ ਹੈ।