ਰਾਜ ਸਭਾ ’ਚ ਅੱਜ ਯਾਨੀ ਕਿ ਐਤਵਾਰ ਨੂੰ ਖੇਤੀ ਬਿੱਲ ਪੇਸ਼ ਕੀਤਾ ਗਿਆ। ਸੰਸਦ ’ਚ ਬਿੱਲ ਨੂੰ ਲੈ ਕੇ ਵਿ-ਰੋ-ਧੀ ਦਲਾਂ ਨੇ ਭਾਰੀ ਹੰ-ਗਾ-ਮਾ ਕੀਤਾ। ਰਾਜ ਸਭਾ ਨੇ ਕਿਸਾਨੀ ਤੇ ਉਤਪਾਦਨ ਵਪਾਰ ਤੇ ਵਣਜ (ਤਰੱਕੀ ਤੇ ਸਹੂਲਤ) ਬਿੱਲ, 2020 ਤੇ ਕਿਸਾਨੀ (ਸਸ਼ਕਤੀਕਰਨ ਤੇ ਸੁਰੱਖਿਆ) ਮੁੱਲ ਦਾ ਭਰੋਸਾ ਤੇ ਫਾਰਮ ਸੇਵਾਵਾਂ ਬਿੱਲ, 2020 ਨੂੰ ਪਾਸ ਕੀਤਾ ਹੈ। ਟੀ. ਐੱਸ. ਸੀ. ਸੰਸਦ ਮੈਂਬਰ ਡੇਰੇਕ ਓ ਬਰਾਇਨ ਨੇ ਉੱਪ ਚੇਅਰਮੈਨ ਦੇ ਸਾਹਮਣੇ ਰੂਲ ਬੁੱਕ ਫਾ-ੜ ਦਿੱਤੀ ਸੰਸਦ ਮੈਂਬਰਾਂ ਦੇ ਭਾਰੀ ਹੰ-ਗਾ-ਮੇ ਦਰਮਿਆਨ ਰਾਜ ਸਭਾ ’ਚ ਖੇਤੀ ਬਿੱਲ ਨੂੰ ਆਵਾਜ਼ ਮਤ ਨਾਲ ਪਾਸ ਕਰ ਦਿੱਤਾ ਗਿਆ।
ਰਾਜ ਸਭਾ ’ਚ ਵਿ-ਰੋ-ਧੀ ਦਲਾਂ ਦੇ ਸੰਸਦ ਮੈਂਬਰਾਂ ਦੇ ਵਿਰੋਧ ਵਿਚ ਕਿਸਾਨੀ ਉਪਜ ਵਪਾਰ ਅਤੇ ਵਣਜ ਬਿੱਲ2020 ਅਤੇ ਕੀਮਤ ਗਰੰਟੀ ਅਤੇ ਖੇਤੀ ਸੇਵਾਵਾਂ ਸੰਬੰਧੀ ਕਿਸਾਨ ਬਿੱਲ 2020 ਇਹ ਦੋ ਬਿੱਲ ਪਾਸ ਕੀਤੇ ਗਏ ਹਨ। ਦੱਸ ਦੇਈਏ ਕਿ ਲੰਬੀ ਬਹਿਸ ਤੋਂ ਬਾਅਦ ਇਹ ਦੋ ਬਿੱਲ ਪਾਸ ਹੋਏ ਹਨ। ਰਾਜ ਸਭਾ 'ਚ ਵਿ-ਰੋ-ਧੀ ਪਾਰਟੀਆਂ ਵਲੋਂ ਇਨ੍ਹਾਂ ਬਿੱਲਾਂ ਦਾ ਤਿੱ-ਖਾ ਵਿ-ਰੋ-ਧ ਵੀ ਕੀਤਾ ਗਿਆ। ਰਾਜ ਸਭਾ 'ਚ ਹੰਗਾਮਾ ਇੰਨਾ ਵੱਧ ਗਿਆ ਕਿ ਕਾਰਵਾਈ ਨੂੰ ਇੱਕ ਵਾਰ ਮੁਲਤਵੀ ਵੀ ਕਰਨਾ ਪਿਆ। ਉਧਰ, ਪੰਜਾਬ ਤੇ ਹਰਿਆਣਾ ਦੇ ਕਿਸਾਨ ਇਸ ਬਿੱਲੇ ਦਾ ਵਿ-ਰੋ-ਧ ਪ੍ਰ-ਦ-ਰ-ਸ਼-ਨ ਕਰ ਰਹੇ ਹਨ। ਇਹ ਦੋਵੇਂ ਬਿੱਲ ਲੋਕ ਸਭਾ ’ਚ ਪਹਿਲਾਂ ਹੀ ਪਾਸ ਹੋ ਚੁੱਕੇ ਹਨ।
ਖੇਤੀ ਬਿੱਲ ਪਾਸ ਹੋਣ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਕੱਲ ਯਾਨੀ ਕਿ 21 ਸਤੰਬਰ ਸਵੇਰੇ 9 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਦੱਸ ਦੇਈਏ ਕਿ ਖੇਤੀ ਬਿੱਲਾਂ ਨੂੰ ਲੈ ਕੇ ਰਾਜ ਸਭਾ ’ਚ ਲੰਬੀ ਬ-ਹਿ-ਸ ਹੋਈ। ਵਿ-ਰੋ-ਧੀ ਦਲਾਂ ਨੇ ਬਿੱਲ ਦੇ ਵਿ-ਰੋ-ਧ ’ਚ ਆਪਣੀ ਗੱਲ ਰੱਖੀ। ਸਰਕਾਰ ਇਸ ਬਿੱਲ ਨੂੰ ਲੈ ਕੇ ਆਪਣੇ ਸਟੈਂਡ ’ਤੇ ਕਾਇਮ ਰਹੀ। ਉਹ ਇਨ੍ਹਾਂ ਬਿੱਲਾਂ ਨੂੰ ਕਿਸਾਨਾਂ ਦੇ ਹਿੱਤ ’ਚ ਦੱਸ ਰਹੀ ਹੈ।