ਵੱਡੀ ਖਬਰ: ਇਸ ਤਰੀਕ ਨੂੰ ਹੋਗਿਆ ਪੰਜਾਬ ਬੰਦ ਦਾ ਐਲਾਨ

Tags

ਕਿਸਾਨ ਬਿੱਲ ਖਿ-ਲਾ-ਫ ਸੂਬੇ ਬਰ 'ਚ ਕਿਸਾਨਾਂ ਦਾ ਪ੍ਰ-ਦ-ਰ-ਸ਼-ਨ ਜਾਰੀ ਹੈ। ਇਸ ਦੇ ਮੱਦੋਨਜ਼ਰ ਅੱਗੇ ਦੀ ਰਣਨੀਤੀ ਘੜਣ ਲਈ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੌਰਾਨ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਮਹਿਜ਼ ਡ-ਰਾ-ਮਾ ਤੇ ਸਨੀ ਦਿਓਲ ਤੋਂ ਵੀ ਅਸਤੀਫੇ ਦੀ ਮੰਗ ਕੀਤੀ ਗਈ। ਉਧਰ ਵੱਖ-ਵੱਖ ਜੱਥੇਬੰਦੀਆਂ ਵਲੋਂ ਸਬੰਧਤ ਕਿਸਾਨਾਂ ਨੇ ਦੱਸਿਆ ਕਿ ਭਲਕੇ ਰਾਜ ਸਭਾ ਵਿੱਚ ਇਹ ਬਿੱਲ ਪੇਸ਼ ਹੋਣਾ ਹੈ ਜਿਸਦੇ ਚਲਦੇ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਕੱਲ੍ਹ ਵੀ ਪੂਰੇ ਪੰਜਾਬ ਵਿੱਚ ਕਿਸਾਨ ਜੱਥੇਬੰਦੀਆਂ ਵੱਲੋਂ ਤਿੰਨਾਂ ਆਰਡਿਨੈਂਸਾਂ ਦੀਆਂ ਕਾਪੀਆਂ ਫੂ-ਕਿ-ਆਂ ਜਾਣਗੀਆਂ।

ਇਸ ਦੇ ਨਾਲ ਹੀ ਸਾਰੇ ਪਿੰਡ ਵਿੱਚ ਅ-ਰ-ਥੀ ਫੂੰ-ਕ ਮੁਜ਼ਾਹਰੇ ਕੀਤੇ ਜਾਣਗੇ। ਦੱਸ ਦਈਏ ਕਿ ਅੱਜ ਮੋਗਾ 'ਚ ਕਾਂਗਰਸ ਨੇ ਨਛੱਤਰ ਸਿੰਘ ਹਾਲ ਵਿੱਚ 30 ਕਿਸਾਨ ਜਥੇਬੰਦੀਆਂ ਨੇ ਇੱਕ ਰੰਗ ਮੰਚ 'ਤੇ ਇੱਕਠੇ ਹੋਕੇ ਮੀਟਿੰਗ ਕੀਤੀ। ਜਿਸ ਵਿੱਚ ਫੈਸਲਾ ਲਿਆ ਗਿਆ ਕਿ 25 ਸਤੰਬਰ ਨੂੰ ਪੰਜਾਬ ਬੰਦ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਕਿਸਾਨਾਂ ਵਲੋਂ ਸਿਰਫ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ 'ਚ ਬੰਦ ਲਈ ਸੁਨੇਹਾ ਭੇਜਣ ਦੀ ਗੱਲ ਕੀਤੀ ਗਈ। ਹਰਸਿਮਰਤ ਕੌਰ ਬਾਦਲ ਦੇ ਇਸਤੀਫੇ ਨੂੰ ਲੈ ਕੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਕਿਸਾਨਾਂ ਦਾ ਪ੍ਰੇਸ਼ਰ ਹੀ ਇੰਨਾ ਸੀ ਕਿ ਮਜਬੂਰਨ ਹਰਸਿਮਰਤ ਬਾਦਲ ਨੂੰ ਅਸਤੀਫਾ ਦੇਣਾ ਪਿਆ। ਉਧਰ ਦੂਜੇ ਪਾਸੇ ਪੰਜਾਬ ਦਾ ਪੁੱਤ ਕਹਿਣ ਵਾਲੇ ਸਨੀ ਦੇਓਲ ਨੂੰ ਵੀ ਕਿਸਾਨ ਜਥੇਬੰਦੀਆਂ ਨੇ ਜੱਮਕੇ ਕੋਸਾ ਅਤੇ ਕਿਹਾ ਢਾਈ ਕਿੱਲੋ ਦਾ ਹੱਥ ਦੀ ਗੱਲ ਕਰਣ ਵਾਲੇ ਸਨੀ ਦਿਓਲ ਨੂੰ ਵੀ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।