ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਮੰਗ ਕੀਤੀ ਹੈ ਕਿ ਮਾਝੇ ਦੇ ਤਿੰਨ ਜ਼ਿਲ੍ਹਿਆਂ ਵਿਚ ਜ਼-ਹਿ-ਰੀ-ਲੀ ਸ਼-ਰਾ-ਬ ਨਾਲ ਹੋਇਆ ਲਗਭਗ ਸਵਾ 100 ਮੌ-ਤਾਂ ਦੇ ਮਾਮਲੇ ਵਿਚ ਸਭ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ 'ਤੇ ਕ-ਤ-ਲਾਂ ਦੇ ਮਾ-ਮ-ਲੇ ਦ-ਰ-ਜ ਹੋਣੇ ਚਾਹੀਦੇ ਹਨ ਕਿਉਂਕਿ ਬਤੌਰ ਮੁੱਖ ਮੰਤਰੀ ਆਬਕਾਰੀ ਅਤੇ ਗ੍ਰਹਿ ਮੰਤਰੀ 'ਰਾਜਾ' ਹੀ ਇਸ ਸੰਗਠਨਾਤਮਕ ਅਪਰਾਧ ਲਈ ਸਭ ਤੋਂ ਵੱਡਾ ਦੋ-ਸ਼ੀ ਸਾਬਤ ਹੋ ਰਿਹਾ ਹੈ, ਫਿਰ ਕ-ਤ-ਲ ਦੇ ਕੇ-ਸ ਦਰਜ ਕਰਨ ਦੀ ਸ਼ੁਰੂਆਤ ਅਮਰਿੰਦਰ ਸਿੰਘ ਤੋਂ ਕਿਉਂ ਨਹੀਂ ਹੋਣੀ ਚਾਹੀਦੀ?
ਇਸ ਦੇ ਨਾਲ ਹੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਮੁੱਖ ਮੰਤਰੀ ਨੂੰ 'ਕੈਪਟਨ' ਕਹਿ ਕੇ ਸੰਬੋਧਿਤ ਨਹੀਂ ਹੋਵੇਗੀ। ਮਾਨ ਮੁਤਾਬਿਕ 'ਭਾਰਤੀ ਫ਼ੌਜ ਤੋਂ ਲੈ ਕੇ ਪੇਂਡੂ-ਸ਼ਹਿਰੀ ਸਮਾਜ ਅਤੇ ਸਭਿਆਚਾਰ 'ਚ ਕੈਪਟਨ (ਕਪਤਾਨ) ਇਕ ਬੇਹੱਦ ਸਨਮਾਨਯੋਗ ਸ਼ਬਦ ਹੈ, ਪਰ ਅਮਰਿੰਦਰ ਸਿੰਘ ਇਸ ਸੱਚੇ-ਸੁੱਚੇ ਸ਼ਬਦ ਦੀ ਲਾਜ ਰੱਖਣ 'ਚ ਬੁਰੀ ਤਰ੍ਹਾਂ ਫਲਾਪ ਹੋਏ ਹਨ। ਵੀਰਵਾਰ ਨੂੰ ਸ਼ਾਹੀ ਸ਼ਹਿਰ (ਪਟਿਆਲਾ) ਵਿਚ ਆ ਕੇ ਪ੍ਰੈੱਸ ਕਾਨਫ਼ਰੰਸ ਰਾਹੀਂ ਭਗਵੰਤ ਮਾਨ ਨੇ ਮੁੱਖ ਮੰਤਰੀ ਅਤੇ ਕਾਂਗਰਸੀ ਵਜ਼ੀਰਾਂ-ਵਿਧਾਇਕਾਂ 'ਤੇ ਹ-ਮ-ਲਾ ਬੋਲਿਆ।