ਪੰਜਾਬ ਵਿਧਾਨ ਸਭਾ ਬਾਰੇ ਆਈ ਬਹੁਤ ਵੱਡੀ ਖਬਰ

Tags

ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 3 ਸਿਤੰਬਰ ਤੋਂ ਪਹਿਲਾਂ ਸ਼ੁਰੂ ਹੋਵੇਗਾ। ਪੰਜਾਬ ਸਰਕਾਰ ਨੇ ਸੈਸ਼ਨ 3 ਸਤੰਬਰ ਤੋਂ ਪਹਿਲਾ ਸੱਦਣ ਦੀ ਗੁਜ਼ਾਰਿਸ ਕੀਤੀ ਹੈ। ਜਿਸ ਤੋਂ ਬਾਅਦ ਸਰਕਾਰ ਦੀ ਮੰਗ ਅਨੁਸਾਰ ਵਿਧਾਨ ਸਭਾ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੋਰੋਨਾ ਦੇ ਖ-ਤ-ਰੇ ਕਾਰਨ ਇਸ ਵਾਰ ਸੈਸ਼ਨ ਦੇ ਦੌਰਾਨ ਪ੍ਰਬੰਧ ਕੋਰੋਨਾ ਦੀਆਂ ਹਦਾਇਤਾਂ ਨੂੰ ਧਿਆਨ 'ਚ ਰੱਖਦੇ ਹੋਏ ਕਰਨੇ ਹੋਣਗੇ। ਇਸ ਦੌਰਾਨ ਵਿਧਾਇਕਾਂ ਦੇ ਬੈਠਣ 'ਚ ਸਮਾਜਿਕ ਦੂਰੀ ਦਾ ਵੀ ਧਿਆਨ ਰੱਖਿਆ ਜਾਵੇਗਾ।

ਕੋਰੋਨਾ ਵਾਇਰਸ ਦੌਰਾਨ ਜਾਰੀ ਹਦਾਇਤਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਵਾਰ ਵਿਧਾਨ ਸਭਾ 'ਚ ਸੈਸ਼ਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਦਿੱਤੀ ਹੈ। ਇਸਦੇ ਨਾਲ ਹੀ ਪੂਰੇ ਸਦਨ ਨੂੰ ਸਵੱਛ ਬਣਾਉਣਾ ਪਏਗਾ ਅਤੇ ਮਾਸਕ ਅਤੇ ਹੱਥਾਂ ਨੂੰ ਸਵੱਛ ਬਣਾਉਣ ਦੇ ਪ੍ਰਬੰਧ ਕੀਤੇ ਜਾਣਗੇ।ਇਸ ਸਮੇਂ, ਪੰਜਾਬ ਕੈਬਨਿਟ 3 ਸਤੰਬਰ ਤੋਂ ਪਹਿਲਾਂ ਸੈਸ਼ਨ ਬੁਲਾਉਣ ਲਈ ਸਪੀਕਰ ਦੀ ਸਹਿਮਤੀ ਤੋਂ ਬਾਅਦ ਸੈਸ਼ਨ ਦੀ ਤਰੀਕ ਤੈਅ ਕਰੇਗੀ।