ਬਾਜਵਾ ਨੇ ਕੈਪਟਨ ਤੇ ਜਾਖੜ ਨੂੰ ਕੀਤਾ ਚੈਲੈਂਜ,ਕਹਿੰਦਾ ਹਾਈਕਮਾਂਡ ਕੋਲ ਚੱਲੋਂ ਫੇਰ ਦੇਖਦੇ ਕਿਸਨੂੰ ਕੱਢਦੇ ਬਾਹਰ!

Tags

ਰਾਜ ਸਭਾ ਦੇ ਦੋ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿ-ਲਾ-ਫ਼ ਮੋਰਚਾ ਖੋਲ੍ਹ ਦਿੱਤਾ ਹੈ। ਗੱਲਬਾਤ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਪਾਰਟੀ ਹਾਈ ਕਮਾਂਡ ਅਜਿਹਾ ਕੋਈ ਫੈਸਲਾ ਨਹੀਂ ਲੈਂਦੀ ਤਾਂ ਕਾਂਗਰਸ ਦੀ ਪੰਜਾਬ ਵਿਚ ਉਹੀ ਸਥਿਤੀ ਹੋਵੇਗੀ ਜਿਹੋ ਜਿਹੀ ਸਿਧਾਰਥ ਸ਼ੰਕਰ ਰਾਏ (ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ) ਤੋਂ ਬਾਅਦ ਪੱਛਮੀ ਬੰਗਾਲ ਦੀ ਹੋਈ ਸੀ।

ਉਸ ਤੋਂ ਬਾਅਦ ਹੋਏ ਵਿ-ਵਾ-ਦ ਦੇ ਵਿਚਕਾਰ ਬਾਜਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਸੂਬੇ 'ਚ ਕਾਂਗਰਸ ਕਮੇਟੀ ਨੂੰ ਬਚਾਉਣਾ ਹੈ ਤਾਂ ਅਮਰਿੰਦਰ ਅਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਜਾਵੇ। ਦੂਜੇ ਪਾਸੇ ਪਾਰਟੀ ਦੀ ਸੂਬਾ ਇੰਚਾਰਜ ਆਸ਼ਾ ਕੁਮਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਏਕੇ ਐਂਟਨੀ ਦੀ ਅਗਵਾਈ ਵਾਲੀ ਅਨੁਸ਼ਾਸਨੀ ਐਕਸ਼ਨ ਕਮੇਟੀ ਵਲੋਂ ਇਨ੍ਹਾਂ ਦੋਵਾਂ ਸੰਸਦ ਮੈਂਬਰਾਂ ਦੇ ਮਾਮਲੇ ਵਿੱਚ ਕੋਈ ਫੈਸਲਾ ਲਿਆ ਜਾਵੇਗਾ।