ਹਾਲਾਂਕਿ ਲਗਪਗ ਸਾਰੇ ਖੇਤਰਾਂ ਵਿਚ ਜ਼ਿੰਦਗੀ ਦੀ ਰਫ਼ਤਾਰ ਆਮ ਵਰਗੀ ਹੁੰਦੀ ਜਾ ਰਹੀ ਹੈ ਪਰ ਵਿਦਿਆਰਥੀ ਅਜੇ ਵੀ ਘਰਾਂ 'ਚ ਰਹਿਣ ਲਈ ਮਜਬੂਰ ਹਨ। ਦੁਨੀਆ ਭਰ 'ਚ ਵਿੱਦਿਅਕ ਸਰਗਰਮੀਆਂ ਲਗਪਗ ਨਾਮਾਤਰ ਹਨ। ਹਾਲਾਂਕਿ ਵਿੱਦਿਆ ਪੱਖੋਂ ਇਸ ਨੁ-ਕ-ਸਾ-ਨ ਦੀ ਆਨਲਾਈਨ ਪੜ੍ਹਾਈ ਰਾਹੀਂ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਇਕ ਵੱਡਾ ਖੱਪਾ ਸਿੱਧ ਹੋ ਰਿਹਾ ਹੈ। ਵਿੱਦਿਅਕ ਮਾਹਿਰ ਇਸ ਨੂੰ ਵਿਦਿਆਰਥੀਆਂ ਲਈ ਨਾ ਪੂਰਾ ਹੋਣ ਵਾਲਾ ਘਾ-ਟਾ ਕਰਾਰ ਦੇ ਰਹੇ ਹਨ। ਸਰਕਾਰਾਂ ਵੀ ਇਸ ਮਸਲੇ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਜੋ-ਖ਼-ਮ ਨਹੀਂ ਲੈਣਾ ਚਾਹੁੰਦੀਆਂ। ਦੁਨੀਆ ਭਰ ਵਿਚ ਇਹ ਮੰਗ ਜ਼ੋਰ ਫੜਦੀ ਜਾ ਰਹੀ ਹੈ ਕਿ ਜਿੱਥੇ ਬਾਕੀ ਖੇਤਰਾਂ 'ਚ ਸਰਗਰਮੀਆਂ ਆਮ ਵਾਂਗ ਹੋ ਰਹੀਆਂ ਹਨ ਤਾਂ ਸਕੂਲ-ਕਾਲਜ ਵੀ ਖੁੱਲ੍ਹ ਜਾਣੇ ਚਾਹੀਦੇ ਹਨ।
ਕਈ ਦੇਸ਼ਾਂ 'ਚ ਇਹ ਪਹਿਲ ਹੋ ਵੀ ਚੁੱਕੀ ਹੈ ਤੇ ਕਈ ਜਗ੍ਹਾ ਆਉਣ ਵਾਲੇ ਦਿਨਾਂ 'ਚ ਸਕੂਲ ਖੋਲ੍ਹਣ ਦੇ ਐਲਾਨ ਹੋ ਚੁੱਕੇ ਹਨ। ਬਰਤਾਨੀਆ ਨੇ ਅਗਲੇ ਮਹੀਨੇ ਤੋਂ ਪੂਰੇ ਮੁਲਕ 'ਚ ਸਕੂਲ ਖੋਲ੍ਹਣ ਦਾ ਫ਼ੈਸਲਾ ਲੈ ਲਿਆ ਹੈ। ਸਰਕਾਰ ਨੇ ਸਾਰੇ ਬੱਚਿਆਂ ਦਾ ਸਕੂਲ ਆਉਣਾ ਲਾਜ਼ਮੀ ਕੀਤਾ ਹੈ। ਜੇ ਕੋਈ ਪਰਿਵਾਰ ਆਪਣੇ ਬੱਚੇ ਨਹੀਂ ਭੇਜੇਗਾ ਤਾਂ ਉਸ ਵਾਸਤੇ ਜੁਰਮਾਨੇ ਦੀ ਤਜਵੀਜ਼ ਵੀ ਹੈ। ਦੂਜੇ ਪਾਸੇ ਭਾਰਤ 'ਚ ਅਨਲਾਕ ਦੀ ਪ੍ਰਕਿਰਿਆ ਤਾਂ ਪਹਿਲਾਂ ਤੋਂ ਹੀ ਚੱਲ ਰਹੀ ਹੈ, ਹੁਣ ਸਕੂਲ ਖੋਲ੍ਹਣ ਦੀ ਮੰਗ ਵੀ ਜ਼ੋਰ ਫੜ ਰਹੀ ਹੈ। ਕਨਸੋਆਂ ਹਨ ਕਿ ਕੇਂਦਰ ਸਰਕਾਰ ਸਤੰਬਰ-ਅਕਤੂਬਰ ਮਹੀਨੇ ਤੋਂ ਸਕੂਲ ਖੋਲ੍ਹਣ ਦਾ ਫ਼ੈਸਲਾ ਲੈ ਸਕਦੀ ਹੈ। ਇਸ ਬਾਰੇ ਸੇਫਟੀ ਗਾਈਡਲਾਈਨਜ਼ ਤਿਆਰ ਕੀਤੀਆਂ ਜਾ ਰਹੀਆਂ ਹਨ।
ਪਹਿਲੇ ਦੌਰ ਵਿਚ 11ਵੀਂ ਤੇ 12ਵੀਂ ਜਮਾਤ ਦੇ ਬੱਚਿਆਂ ਨੂੰ ਰੋਟੇਸ਼ਨ ਵਿਚ ਸਕੂਲਾਂ 'ਚ ਬੁਲਾਇਆ ਜਾ ਸਕਦਾ ਹੈ। ਜਿਵੇਂ-ਜਿਵੇਂ ਇਨਫੈਕਸ਼ਨ ਦੀ ਸਥਿਤੀ ਠੀਕ ਹੋਵੇਗੀ, ਉਸ ਹਿਸਾਬ ਨਾਲ ਬਾਕੀ ਜਮਾਤਾਂ ਨੂੰ ਵੀ ਬੁਲਾ ਲਿਆ ਜਾਵੇਗਾ। ਪੰਦਰਾਂ ਅਗਸਤ ਮਗਰੋਂ ਇਸ ਦਾ ਐਲਾਨ ਹੋ ਸਕਦਾ ਹੈ। ਇਹ ਜ਼ਰੂਰੀ ਹੋ ਗਿਆ ਹੈ ਕਿ ਹੁਣ ਸਕੂਲ ਖੋਲ੍ਹੇ ਜਾਣ ਕਿਉਂਕਿ ਭਾਰਤ 'ਚ ਹਰ ਵਿਦਿਆਰਥੀ ਆਨਲਾਈਨ ਜਾਂ ਟੀਵੀ ਤੋਂ ਪੜ੍ਹਾਈ ਕਰਨ ਦੇ ਸਮਰੱਥ ਨਹੀਂ ਹੈ। ਦੂਜਾ ਪਹਿਲੂ ਇਹ ਵੀ ਹੈ ਕਿ ਬੱਚਿਆਂ ਨੂੰ ਪੂਰੀ ਤਰ੍ਹਾਂ ਨਾਲ ਆਨਲਾਈਨ ਨਹੀਂ ਪੜ੍ਹਾਇਆ ਜਾ ਸਕਦਾ। ਬਿਨਾਂ ਕਲਾਸਰੂਮ ਤੇ ਲੈਬ ਤਕ ਲਿਆਏ ਵਿਦਿਆਰਥੀਆਂ ਦੀ ਪੜ੍ਹਾਈ ਅਧੂਰੀ ਹੀ ਰਹੇਗੀ।
ਸਭ ਤੋਂ ਵੱਡੀ ਗੱਲ ਹੈ ਕਿ ਜੇ ਸਕੂਲਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਤਾਂ ਨਿਯਮਾਂ ਦੀ ਗੰਭੀਰਤਾ ਨਾਲ ਪਾਲਣਾ ਵੀ ਕੀਤੀ ਜਾਵੇਗੀ। ਇਸ ਲਈ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ ਸਕੂਲਾਂ ਨੂੰ ਲੜੀਬੱਧ ਤਰੀਕੇ ਨਾਲ ਖੋਲ੍ਹਣ ਵਾਲੇ ਪਾਸੇ ਵਧਿਆ ਜਾਣਾ ਚਾਹੀਦਾ ਹੈ।