ਪੰਜਾਬ ‘ਚ ਕੋਰੋਨਾ ਵਾਇਰਸ ਨੂੰ ਲੈ ਕੇ ਆਈ ਬੇਹੱਦ ਮਾੜੀ ਖਬਰ

Tags

ਕੈਪਟਨ ਸਰਕਾਰ ਚਾਹੇ ਲੱਖ ਦਾਅਵੇ ਕਰ ਰਹੀ ਹੈ ਪਰ ਪੰਜਾਬ ਵਿੱਚ ਕਰੋਨਾ ਵਾਇਰਸ ਨਾਲ ਮੌ-ਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ। ਬੇਸ਼ੱਕ ਸੂਬੇ ਵਿੱਚ ਕੋਰੋਨਾ ਕੇਸਾਂ ਦਾ ਗ੍ਰਾਫ ਬਾਕੀ ਦੇਸ਼ ਦੀ ਤੁਲਣਾ ਵਿੱਚ ਕਾਫੀ ਹੇਠਾਂ ਹੈ ਪਰ ਮੌ-ਤਾਂ ਦੀ ਦਰ ਤੇਜ਼ੀ ਨਾਲ ਵਧ ਰਹੀ ਹੈ। ਪੰਜਾਬ ਸਰਕਾਰ ਲਈ ਸਭ ਤੋਂ ਵੱਡੀ ਚਿੰ-ਤਾ ਦੀ ਗੱਲ ਇਹੀ ਹੈ ਕਿ ਅਜੇ ਤੱਕ ਮੌ-ਤਾਂ ਦੀ ਵਧਦੀ ਦਰ ਨੂੰ ਬ੍ਰੇਕ ਨਹੀਂ ਲੱਗ ਸਕੀ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸੂਬੇ ਵਿੱਚ ਹੁਣ ਤੱਕ ਕਰੋਨਾ ਦੀ ਮਾਰ ਹੇਠ ਆਏ 95 ਫ਼ੀਸਦੀ ਤੋਂ ਜ਼ਿਆਦਾ ਅਜਿਹੇ ਵਿਅਕਤੀਆਂ ਦੀ ਮੌ-ਤ ਹੋਈ ਹੈ ਜਿਹੜੇ ਪਹਿਲਾਂ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਸਨ।

ਅਧਿਕਾਰੀਆਂ ਮੁਤਾਬਕ ਪੰਜਾਬ ਵਿੱਚ ਮੌਤ ਦਰ 2.45, ਜੰਮੂ ਕਸ਼ਮੀਰ ’ਚ 1.88, ਚੰਡੀਗੜ੍ਹ ’ਚ 1.68, ਹਰਿਆਣਾ ’ਚ 1.36 ਤੇ ਹਿਮਾਚਲ ਪ੍ਰਦੇਸ਼ ’ਚ 0.42 ਫ਼ੀਸਦੀ ਹੈ। ਦੱਸ ਦਈਏ ਕਿ ਪੰਜਾਬ ਵਿੱਚ ਮੌ ਤ ਦਰ ਕੌਮੀ ਔਸਤ ਨਾਲੋਂ ਤਾਂ ਜ਼ਿਆਦਾ ਹੈ ਹੀ ਸਗੋਂ ਗੁਆਂਢੀ ਸੂਬਿਆਂ ਨਾਲੋਂ ਵੀ ਵਧੇਰੇ ਮੌ ਤਾਂ ਹੋ ਰਹੀਆਂ ਹਨ। ਸੌਮਵਾਰ ਸੂਬੇ ਵਿੱਚ 20 ਹੋਰ ਵਿਅਕਤੀਆਂ ਦੀ ਮੌ ਤ ਹੋ ਗਈ ਤੇ 988 ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਤੱਕ 604 ਵਿਅਕਤੀ ਇਸ ਮ-ਹਾ-ਮਾ-ਰੀ ਦੀ ਭੇਟ ਚੜ੍ਹ ਚੁੱਕੇ ਹਨ ਜਦਕਿ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 24,889 ਤੱਕ ਅੱਪੜ ਗਈ ਹੈ।