ਨਵਜੋਤ ਕੌਰ ਸਿੱਧੂ ਨੇ ਕਿਹਾ ਬੀਜੇਪੀ ਨਾਲ ਕਦੇ ਵੀ ਸਾਡਾ ਕੋਈ ਮਤਭੇਦ ਨਹੀਂ ਸੀ ਅਸੀਂ ਬੀਜੇਪੀ ਦੇ ਵੱਖ ਹੋਣ ਦੇ ਅਖੀਰਲੇ ਦਿਨ ਤੱਕ ਇੱਕ ਹੀ ਮੰਗ ਕੀਤੀ ਸੀ ਕਿ ਅਕਾਲੀ ਦਲ ਨਾਲ ਗਠਜੋੜ ਤੋੜਿਆ ਜਾਵੇ। ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਜਦੋਂ ਨਵਜੋਤ ਕੌਰ ਸਿੱਧੂ ਨੇ 28 ਜੁਲਾਈ ਨੂੰ ਅਜਿਹਾ ਬਿਆਨ ਦਿੱਤਾ ਹੋਵੇ।ਜਦੋਂ ਪੱਤਰਕਾਰਾਂ ਨੇ ਨਵਜੋਤ ਕੌਰ ਸਿੱਧੂ ਨੂੰ ਬੀਜੇਪੀ ਵਿੱਚ ਮੁੜ ਤੋਂ ਸ਼ਾਮਲ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਪਹਿਲਾਂ ਬੀਜੇਪੀ ਅਕਾਲੀ ਦਲ ਨਾਲ ਗਠਜੋੜ ਤੋੜੇ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਕੁੱਝ ਦਿਨ ਪਹਿਲਾਂ ਟਵੀਟ ਕਰਦੇ ਹੋਏ ਕਿਹਾ ਸੀ, "ਸਾਨੂੰ ਬੀਜੇਪੀ ਨਾਲ ਕੋਈ ਸ਼ਿਕਵਾ ਨਹੀਂ ਹੈ, ਅਕਾਲੀ ਦਲ ਪੰਜਾਬ ਨੂੰ ਲੁੱਟ ਰਿਹਾ ਸੀ, BJP ਇਸ ਲਈ ਹਾਰੀ ਗਈ, BJP ਇਕੱਲੇ ਚੋਣ ਜਿੱਤ ਸਕਦੀ ਹੈ।