ਕਮਾਲ ਹੀ ਕਰਤੀ ਆਹ ਮੁੰਡੇ ਨੇ, ਜਦੋਂ ਸੁਖਬੀਰ ਬਾਦਲ ਨੇ ਫ਼ੋਨ ਕੀਤਾ ਤਾਂ ਅੱਗੋਂ ਸੁਣੋ ਕੀ ਕਹਿੰਦਾ

Tags

ਜਦੋਂ ਕਿਸੇ ਨੇ ਕੋਈ ਮੰਜ਼ਿਲ ਹਾਸਲ ਕਰਨੀ ਹੋਵੇ ਤਾਂ ਸਰੀਰਕ ਕਮੀ ਆੜੇ ਨਹੀਂ ਆਉਂਦੀ। ਅਜਿਹਾ ਕਰ ਦਿਖਾਇਆ ਮਾਨਸਾ ਜਿਲੇ ਦੇ ਪਿੰਡ ਸੁਹਾਰਨਾ ਦੇ ਖੁਸ਼ਦੀਪ ਸਿੰਘ ਨੇ ਜੋ ਬਚਪਨ ਤੋਂ ਹੀ ਅੱਖਾਂ ਤੋਂ ਵੇਖ ਨਹੀਂ ਸਕਦਾ ਹੈ। ਉਸ ਨੇ ਬਾਰ੍ਹਵੀਂ ਕਲਾਸ ਵਿੱਚੋਂ 95% ਨੰਬਰ ਹਾਸਲ ਕਰਕੇ ਮਾਨਸਾ ਜਿਲੇ ਦਾ ਨਾਮ ਰੋਸ਼ਨ ਕੀਤਾ ਹੈ। ਉਕਤ ਨੌਜਵਾਨ ਬਲਾਇੰਡ ਕਾਲਜ ਚੰਡੀਗੜ੍ਹ ਵਿੱਚ ਪੜ੍ਹ ਰਿਹਾ ਹੈ।ਦੱਸ ਦਈਏ ਕਿ ਪਿੰਡ ਦੇ ਗਰੀਬ ਕਿਸਾਨ ਗੁਰਜੀਤ ਸਿੰਘ ਦੇ ਦੋ ਬੇਟੇ ਹਨ। ਇਸ ਮਿਹਨਤ ਨਾਲ ਕਿਸਾਨ ਦਾ ਵੱਡਾ ਬੇਟਾ ਇੰਜਨੀਅਰ ਦੀ ਨੌਕਰੀ ਕਰ ਰਿਹਾ ਹੈ ਅਤੇ ਛੋਟੇ ਬੇਟੇ ਖੁਸ਼ਦੀਪ ਨੇ ਬਾਰ੍ਹਵੀਂ ਜਮਾਤ ਵਿੱਚੋਂ ਅੱਵਲ ਆ ਕੇ ਆਪਣੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ।

ਖੁਸ਼ਦੀਪ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਕਿਸਾਨ ਗੁਰਜੀਤ ਸਿੰਘ ਨੇ ਦੱਸਿਆ ਤੇ ਜਦੋਂ ਉਸਦੇ ਘਰ ਦੋਨੋਂ ਬੇਟੇ ਅੰਨ੍ਹੇ ਪੈਦਾ ਹੋਏ ਸੀ ਤਾਂ ਉਸ ਨੂੰ ਰੱਬ ‘ਤੇ ਗੁੱਸੇ ਹੋਇਆ ਸੀ ਪ੍ਰੰਤੂ ਹੁਣ ਉਸ ਦੇ ਬੇਟੇ ਨੇ ਜੋ ਕਰ ਦਿਖਾਇਆ ਹੈ, ਰੱਬ ਦਾ ਸ਼ੁਕਰ ਗੁਜ਼ਾਰ ਹੈ।ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਖੁਸ਼ੀ ਜਾਹਿਰ ਕਰਦਿਆਂ ਟਵੀਟ ਕੀਤਾ ਹੈ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਐਲਾਣੇ ਤੇ ਮੈਨੂੰ ਬੇਹੱਦ ਖੁਸ਼ੀ ਹੈ ਕਿ ਸਰਕਾਰੀ ਸਕੂਲਾਂ ਨੇ ਲਗਾਤਾਰ ਦੂਜੀ ਵਾਰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵਧੀਆ ਪ੍ਰਦਰ਼ਸ਼ਨ ਕੀਤਾ ਹੈ। ਸਾਡੇ ਸਿੱਖਿਆ ਵਿਭਾਗ ਦੀ ਵਿਦਿਆਰਥੀਆਂ ਪ੍ਰਤੀ ਸਖ਼ਤ ਮਿਹਨਤ ਤੇ ਸਮਰਪਣ ਰੰਗ ਲਿਆਇਆ ਹੈ ਤੇ ਮੈਂ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਾਂ।