ਅਕਾਲੀ ਦਲ ਦੇ ਬਾਗ਼ੀ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਹੀ ਰੱਖਿਆ ਹੈ,ਢੀਂਡਸਾ ਨੇ ਕਿਹਾ ਕਿ ਜਦੋਂ ਪਾਰਟੀ ਦੀ ਰਜਿਸਟ੍ਰੇਸ਼ਨ ਹੋਵੇਗੀ ਤਾਂ ਜੇਕਰ ਚੋਣ ਕਮਿਸ਼ਨ ਨੂੰ ਕੋਈ ਇਤਰਾਜ਼ ਹੋਵੇਗਾ ਤਾਂ ਇਸ ਦੇ ਨਾਲ ਡੈਮੋਕ੍ਰੇਟਿਕ ਸ਼ਬਦ ਜੋੜ ਦੇਣਗੇ। ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਅਤੇ ਸਾਬਕਾ ਡੀ ਐੱਸ ਜੀ ਐੱਮ ਸੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵੀ ਇਸ ਮੌਕੇ 'ਤੇ ਖ਼ਾਸ ਤੌਰ 'ਤੇ ਪਹੁੰਚੇ ਸਨ।ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਢੀਂਡਸਾ ਦੇ ਨਾਂ ਦੀ ਪ੍ਰਧਾਨ ਵੱਜੋਂ ਹਾਮੀ ਭਰੀ।
ਲੁਧਿਆਣਾ ਵਿੱਚ ਹੋਏ ਇ ਕੱ ਠ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਦਾ ਪ੍ਰਧਾਨ ਵੀ ਚੁਣਿਆ ਗਿਆ ਹੈ,ਸਾਬਕਾ ਪਾਰਲੀਮੈਂਟ ਮੈਂਬਰ ਪਰਮਜੀਤ ਕੌਰ ਗੁਲਸ਼ਨ ਨੇ ਉਨ੍ਹਾਂ ਦੇ ਨਾਂ ਦਾ ਮਤਾ ਰੱਖਿਆ ਸੀ।ਇਸ ਤੋਂ ਬਾਅਦ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਵੀ ਇਸ 'ਤੇ ਆਪਣੀ ਸਹਿਮਤੀ ਜਤਾਈ। ਅਕਾਲੀ ਦਲ ਟਕਸਾਲੀ ਵੱਲੋਂ ਸਿਰਫ਼ ਸੇਵਾ ਸਿੰਘ ਸੇਖਵਾਂ ਅਤੇ ਬੀਰ ਦਵਿੰਦਰ ਨੇ ਹੀ ਹਾਜ਼ਰੀ ਭਰੀ ਸੀ, ਜਦਕਿ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਇਸ ਇਸ ਮੌਕੇ ਨਹੀਂ ਪਹੁੰਚੇ। ਸੇਖਵਾਂ ਦਾ ਕਹਿਣਾ ਸੀ ਕਿ ਬ੍ਰਹਮਪੁਰਾ ਦੀ ਸਿਹਤ ਖ਼ਰਾਬ ਹੋਣ ਦੀ ਵਜ੍ਹਾਂ ਕਰ ਕੇ ਉਹ ਨਹੀਂ ਪਹੁੰਚੇ।