ਪੰਜਾਬ ਦੀ ਧੀ ਨੇ ਕਰਾਈ ਬੱਲੇ-ਬੱਲੇ, ਕੈਪਟਨ ਨੇ ਵੀ ਕੀਤਾ ਸਲੂਟ

Tags

ਕਹਿੰਦੇ ਨੇ ਹੌਸਲੇ ਤੇ ਸੁਪਨੇ ਇਨਸਾਨ ਨੂੰ ਉਸਦੀ ਮੰਜਿਲ ਤੱਕ ਲੈ ਹੀ ਜਾਂਦੇ ਨੇ ਪਰ ਮਨ ਵਿਚ ਕੁੱਝ ਕਰ ਗੁਜਰਨ ਦੀ ਤਮੰਨਾ ਹੋਣੀ ਚਾਹੀਦਾ ਹੈ। ਅਜਿਹਾ ਹੀ ਕੁੱਝ ਕਰ ਵਿਖਾਇਆ ਜ਼ਿਲ੍ਹਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਪ੍ਰਤਿਸ਼ਠਾ ਨੇ, ਜੋ ਕਿ ਵੀਹਲਚੇਅਰ ਉੱਤੇ ਹੋਣ ਦੀ ਬਾਵਜੂਦ ਵੀ ਆਪਣੀ ਮਿਹਨਤ ਦੇ ਬੱਲ ਉੱਤੇ ਦੁਨੀਆ ਦੀ ਸੱਭ ਤੋਂ ਵੱਡੀ ਆਕਸਫੋਰਡ ਯੂਨੀਵਰਸਿਟੀ ਵਿਚ ਪੋਸਟ ਗਰੈਜੂਏਸ਼ਨ ਦੀ ਡਿਗਰੀ ਲਈ ਚੁਣੀ ਗਈ ਹੈ। ਤਿਸ਼ਠ ਨੇ ਦੱਸਿਆ ਕਿ ਉਹ ਆਕਸਫੋਰਡ ਯੂਨੀਵਰਸਿਟੀ ਦੀ ਪੜਾਈ ਪੂਰੀ ਕਰਕੇ ਵਾਪਸ ਭਾਰਤ ਆਵੇਗੀ ਐ ਤੇ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਕੇ ਲੋਕਾਂ ਦੀ ਸੇਵਾ ਕਰਨੀ ਚਾਹੇਗੀ।

ਉੱਥੇ ਹੀ ਧੀ ਦੀ ਇਸ ਪ੍ਰਾਪਤੀ ‘ਤੇ ਪ੍ਰਤਿਸ਼ਠਾ ਦੀ ਮਾਂ ਨੂੰ ਉਸਦੇ ਉੱਤੇ ਮਾਨ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਸਦੀ ਬੇਟੀ ਨੂੰ ਉਨ੍ਹਾਂ ਨੂੰ ਵੀ ਸਮਾਜ ਵਿਚ ਇਕ ਨਵੀਂ ਪਹਿਚਾਣ ਦਿਵਾਈ ਹੈ। ਪ੍ਰਤਿਸ਼ਠਾ ਦਾ ਇੱਥੋ ਤੱਕ ਪਹੁੰਚਣ ਦਾ ਸਫਰ ਕੋਈ ਅਸਾਨ ਨਹੀਂ ਰਿਹਾ ਹੈ। ਪ੍ਰਤਿਸ਼ਠਾ ਮੁਤਾਬਕ ਉਸਦੀ ਜ਼ਿੰਦਗੀ ਵਿਚ ਸੱਭ ਤੋਂ ਬੁਰਾ ਵਕਤ ਉਦੋਂ ਆਇਆ ਜਦੋਂ 13 ਸਾਲ ਦੀ ਉਮਰ ਵਿਚ ਇਕ ਸੜਕ ਦੁਰਘਟਨਾ ਦੌਰਾਨ ਉਸਦੀ ਰੀੜ ਦੀ ਹੱਡੀ ਵਿਚ ਸੱਟ ਲੱਗੀ ਤੇ ਡਾਕਟਰਾਂ ਨੇ ਉਸ ਨੂੰ ਜਿੰਦਗੀ ਭਰ ਨਾ ਚੱਲ ਪਾਉਣ ਦਾ ਹਵਾਲਾ ਦੇ ਕੇ ਘਰ ਵਿਚ ਰਹਿਣ ਨੂੰ ਕਿਹਾ ਪਰ ਕਹਿੰਦੇ ਨੇ ਨਾ ਕਿ ਜੇਕਰ ਹੌਸਲੇ ਬੁਲੰਦ ਹੋਣ ਅਤੇ ਸੁਪਨਿਆਂ ਨੂੰ ਪੂਰਾ ਕਰਨ ਦਾ ਚਾਹ ਹੋਵੇ ਤਾਂ ਮੰਜ਼ਿਲ ਮਿਲ ਹੀ ਜਾਂਦੀ ਹੈ ਅਤੇ ਪ੍ਰਤਿਸ਼ਠਾ ਨੇ ਉਸ ਸਮੇਂ ਹਾਰ ਨਹੀਂ ਮੰਨੀ ਤੇ ਇਨ੍ਹਾਂ ਸੁਪਨਿਆਂ ਨੂੰ ਹੀ ਪੂਰਾ ਕਰਨ ਵਾਸਤੇ ਉਸਨੇ ਹੁਸ਼ਿਆਰਪੁਰ ਵਿਚ ਆਪਣੀ +2 ਤੱਕ ਦੀ ਪੜਾਈ ਪੂਰੀ ਕੀਤੀ ਤੇ ਕਲਾਸ ਵਿਚ ਟੋਪ ਕੀਤਾ।

ਇਸ ਤੋਂ ਬਾਅਦ ਪ੍ਰਤਿਸ਼ਠਾ ਨੇ ਦਿੱਲੀ ਦੇ ਲੇਡੀ ਸ੍ਰੀ ਰਾਮ ਕਾਲਜ ਵਿਚ ਪੋਲੀਟਿਕਲ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ। ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਉਹ ਆਪਣੀ ਮਿਹਨਤ ਸਦਕਾ ਆਕਸਫੋਰਡ ਯੂਨੀਵਰਸਿਟੀ ਵਿਚ ਅੱਗੇ ਦੀ ਪੜਾਈ ਲਈ ਚੁਣੀ ਗਈ ਹੈ ਅਤੇ ਹੁਣ ਉਹ ਆਪਣੀ ਪੋਸਟ ਗਰੈਜੂਏਸ਼ਨ ਲਈ ਇੰਗਲੈਂਡ ਦੀ ਇਸ ਯੂਨੀਵਰਸਿਟੀ ਵਿਚ ਜਾਵੇਗੀ। ਪ੍ਰਤਿਸ਼ਠਾ ਮੁਤਾਬਕ ਜੇਕਰ ਉਸ ਦਾ ਐਕਸੀਡੈਂਟ ਨਾ ਹੋਇਆ ਹੁੰਦਾ ਤਾਂ ਸ਼ਾਇਦ ਉਹ ਕਦੇਂ ਇਸ ਮੁਕਾਮ ਤੱਕ ਪਹੁੰਚ ਹੀ ਨਾਂ ਪਾਉਂਦੀ। ਪ੍ਰਪ੍ਰਤਿਸ਼ਠਾ ਦੀ ਇਸ ਕਾਮਯਾਬੀ ਉੱਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਖੁਦ ਉਸ ਨਾਲ ਵੀਡੀਓ ਕਾਲ ਰਾਹੀਂ ਗੱਲ ਕਰਕੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ।