ਹਰਿਮੰਦਰ ਸਾਹਿਬ ਵਿਖੇ ਸਰੋਵਰ 'ਚ ਡੁੱ ਬ ਕੇ ਨੌਜਵਾਨ ਦੀ ਮੌ ਤ ਹੋ ਗਈ। ਉਸ ਦੀ ਲਾ ਸ਼ ਬਰਾਮਦ ਕਰ ਲਈ ਗਈ ਹੈ। ਮ੍ਰਿਤਕ ਦੀ ਲਾ ਸ਼ ਨੂੰ ਕਰੀਬ 07 ਘੰਟੇ ਬਾਅਦ ਸਰੋਵਰ ਤੋਂ ਕੱਢ ਲਿਆ ਗਿਆ। ਮ੍ਰਿਤਕ ਦੀ ਪਛਾਣ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭਦਲਾ ਦੇ 26 ਸਾਲਾ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਲਾ ਸ਼ ਕਬਜ਼ੇ 'ਚ ਲੈਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਤੁਸੀਂ ਹੇਠਾਂ ਜਾ ਕੇ ਦੇਖ ਸਕਦ ਹੋ।
ਦੱਸਿਆ ਗਿਆ ਕਿ ਨੌਜਵਾਨ ਨੇ ਕੱਪੜਿਆਂ ਸਣੇ ਸਰੋਵਰ 'ਚ ਛਾ ਲ ਮਾਰ ਦਿੱਤੀ ਸੀ। ਸਰੋਵਰ 'ਚ ਕੱਪੜਿਆਂ ਸਣੇ ਪਾਣੀ 'ਚ ਡੁੱ ਬ ਰਹੇ ਇਸ ਨੌਜਵਾਨ ਦੀ ਵੀਡੀਓ ਵੀ ਸਾਹਮਣੇ ਆਈ ਸੀ। ਕੁਝ ਲੋਕ ਸਰੋਵਰ ਕੰਢੇ ਖੜੇ ਨੌਜਵਾਨ ਨੂੰ ਦੇਖ ਰਹੇ ਹਨ। ਸਰੋਵਰ 'ਚ ਡੁੱਬਦਾ ਹੋਇਆ ਨੌਜਵਾਨ ਜਾਨ ਬਚਾਉਣ ਲਈ ਹੱਥ-ਪੈਰ ਮਾਰਦਾ ਵੀ ਦਿਖਾਈ ਦਿੰਦਾ ਹੈ ਪਰ ਆਖੀਰ 'ਚ ਉਸ ਦੀ ਪਾਣੀ 'ਚ ਡੁੱ ਬ ਕੇ ਮੌ ਤ ਹੋ ਗਈ।