ਨਵਜੋਤ ਸਿੱਧੂ ਦਾ ਵੱਡਾ ਸਿਆਸੀ ਧਮਾਕਾ,ਮੁੱਖ ਮੰਤਰੀ ਕੈਪਟਨ ਨੂੰ

Tags

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕੈਪਟਨ ਸਰਕਾਰ ਤੋਂ ਨਾ-ਰਾ-ਜ਼ ਹਨ।ਆਪਣੀ ਨਾਰਾਜ਼ਗੀ ਨੂੰ ਜਾਹਰ ਕਰਨ ਲਈ ਉਨ੍ਹਾਂ ਇੱਕ ਚਿੱਠੀ ਲਿਖੀ ਹੈ। ਸਿੱਧੂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਮੰ-ਦ-ਭਾ-ਗਾ ਹੈ ਕਿ ਉਨ੍ਹਾਂ ਦੇ ਅਸਤੀਫ਼ਾ ਦੇਣ ਦੇ ਬਾਅਦ ਉਨ੍ਹਾਂ ਦੇ ਵਿਧਾਨ ਸਭਾ ਹਲਾਕੇ ਦੇ ਵਿਕਾਸ ਕਾਰਜ ਠੱ-ਪ ਹੋ ਗਏ। ਉਨ੍ਹਾਂ ਚਿੱਠੀ 'ਚ ਲਿਖਿਆ ਕਿ ਅਕਤੂਬਰ 2018 'ਚ ਮੁੱਖ ਮੰਤਰੀ ਨੇ ਪੰਜ ਪੁੱਲਾਂ ਦਾ ਉਦਘਾਟਨ ਕੀਤਾ ਜਿਸ ਵਿੱਚੋਂ ਦੋ ਪੁੱਲ ਮੇਰੇ ਇਲਾਕੇ ਅੰਮ੍ਰਿਤਸਰ ਈਸਟ 'ਚ ਹਨ। ਜਿਨ੍ਹਾਂ ਦਾ ਕੰਮ ਜਾਂ ਤਾਂ ਬੰਦ ਹੈ ਜਾਂ ਬਹੁਤ ਹੌਲੀ ਅੱਗੇ ਵੱਧ ਰਿਹਾ ਹੈ।

ਸਿੱਧੂ ਨੇ ਚਿੱਠੀ ਦੇ ਜ਼ਰੀਏ ਕੈਪਟਨ ਅਮਰਿੰਦਰ ਸਿੰਘ ਤੇ ਇ ਲ ਜ਼ਾ ਮ ਵੀ ਲਾਇਆ ਹੈ ਕੀ ਅੰਮ੍ਰਿਤਸਰ ਦੇ ਪੂਰਬੀ ਇਲਾਕੇ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਸਿੱਧੂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਪੰਜ ਬ੍ਰਿਜ ਅਤੇ ਇਮਪਰੂਵਮੈਂਟ ਟਰੱਸਟ ਨਾਲ ਜੂੜੇ ਵਿਕਾਸ ਕਾਰਜ ਜਾਂ ਤਾਂ ਠੱ ਪ ਪਏ ਹਨ ਜਾਂ ਕੱਛੂ ਦੀ ਚਾਲ ਨਾਲ ਅੱਗੇ ਵੱਧ ਰਹੇ ਹਨ। ਉਨ੍ਹਾਂ ਦੇ ਇਹ ਵੀ ਇ ਲ ਜ਼ਾ ਮ ਹੈ ਕਿ ਅਫ਼ਸਰ ਪੁੱਛੇ ਜਾਣ ਤੇ ਵੀ ਤਸੱਲੀਬਖਸ਼ ਜਵਾਬ ਨਹੀਂ ਦਿੰਦੇ।
ਸਿੱਧੂ ਅੰਮ੍ਰਿਤਸਰ ਈਸਟ ਤੋਂ ਕਾਂਗਰਸੀ ਵਿਧਾਇਕ ਹਨ।ਠੀਕ ਇੱਕ ਸਾਲ ਪਹਿਲਾਂ ਲੋਕ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਨਾਲ ਮੱਤਭੇਦ ਹੋਣ ਮਗਰੋਂ ਸਿੱਧੂ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।ਹੁਣ ਸਿੱਧੂ ਆਪਣੇ ਇਲਾਕੇ 'ਚ ਵਿਕਾਸ ਕਾਰਜ ਬੰਦ ਹੋਣ ਤੇ ਨਾਰਾਜ਼ਗੀ ਜਤਾ ਰਹੇ ਹਨ।