ਲੁਧਿਆਣਾ ਦੇ ਵਕੀਲਾਂ ਨੇ ਗਾਇਕ ਸਿੱਧੂ ਮੂਸੇਵਾਲਾ ਖ਼ਿ-ਲਾ-ਫ਼ ਮੋਰਚਾ ਖ਼ੌਲ ਲਿਆ ਹੈ, ਕਾਰਨ ਹੈ ਉਨ੍ਹਾਂ ਦਾ ਨਵਾਂ ਗਾਣਾ ਸੰਜੂ ਜਿਸ ਵਿੱਚ ਸਿੱਧੂ ਮੂਸੇਵਾਲਾ ਨੇ ਆਪਣੇ ਕੇਸ ਦੀ ਪੈ-ਰ-ਵੀ ਦੌਰਾਨ ਅਦਾਲਤ ਵਿੱਚ ਵਕੀਲਾਂ ਦੀ ਦਲੀਲਾਂ ਬਾਰੇ ਇ-ਤ-ਰਾ-ਜ਼-ਯੋਗ ਟਿੱਪਣੀ ਕੀਤੀ ਹੈ। ਵਕੀਲ ਕਪਿਲ ਸਿੰਘ ਨੇ ਸਿੱਧੂ ਮੂਸੇਵਾਲਾ ਨੂੰ ਲੀਗਲ ਨੋਟਿਸ ਭੇਜ ਕੇ 7 ਦਿਨਾਂ ਦੇ ਅੰਦਰ ਵਕੀਲ ਭਾਈਚਾਰੇ ਤੋਂ ਮੁਆਫੀ ਮੰਗਣ ਲਈ ਕਿਹਾ ਹੈ। ਗਾਣੇ ਵਿੱਚ ਸਿੱਧੂ ਮੂਸੇਵਾਲਾ ਨੇ ਕੇਸ ਦੌਰਾਨ ਚੱਲ ਰਹੀ ਵਕੀਲਾਂ ਦੀ ਜ਼ਿਰ੍ਹਾ ਨੂੰ ਅਬਾ-ਤਬਾ ਬੋਲਿਆ ਹੈ ਜਿਸ 'ਤੇ ਲੁਧਿਆਣਾ ਦੇ ਵਕੀਲਾਂ ਨੇ ਇਤਰਾਜ਼ ਜਤਾਇਆ ਹੈ।
ਨੋਟਿਸ ਵਿੱਚ ਲਿਖਿਆ ਹੈ ਕਿ ਜੇਕਰ ਸਿੱਧੂ ਮੂਸੇਵਾਲਾ ਵੱਲੋਂ ਮੁਆਫ਼ੀ ਨਹੀਂ ਮੰਗੀ ਗਈ ਤਾਂ ਉਸ ਦੇ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕੀਤੀ ਜਾਵੇਗੀ। ਸਿਰਫ਼ ਇੰਨਾ ਹੀ ਨਹੀਂ ਵਕੀਲ ਕਪਿਲ ਸਿੰਘ ਨੇ ਕਿਹਾ ਮੂਸੇਵਾਲਾ ਖ਼ਿਲਾਫ਼ ਮਾਣਹਾਨੀ ਦਾ ਕੇਸ ਵੀ ਦਰਜ ਕਰਵਾਇਆ ਜਾ ਸਕਦਾ ਹੈ।