ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਦੁਕਾਨਾਂ ਬੰਦ ਰੱਖਣ ਦੇ ਦਿੱਤੇ ਹੁਕਮਾਂ ਵਿਚ ਫਿਲਹਾਲ ਛੋਟ ਨਾ ਦੇਣ ਦੀ ਗੱਲ ਦੁਹਰਾਉਂਦੇ ਕਿਹਾ ਕਿ ਇਸ ਵਾਰ ਰੱਖੜੀ ਦਾ ਤਿਉਹਾਰ ਹੋਣ ਕਾਰਨ ਕੇਵਲ ਹਲਵਾਈਆਂ ਦੀਆਂ ਦੁਕਾਨਾਂ ਨੂੰ 2 ਅਗਸਤ, ਦਿਨ ਐਤਵਾਰ ਨੂੰ ਖੋਲ੍ਹਣ ਦੀ ਛੋਟ ਦਿੱਤੀ ਜਾਵੇਗੀ। ਉਨ੍ਹਾਂ ਤੋਂ ਇਲਾਵਾ ਬਾਕੀ ਸਾਰੀ ਦੁਕਾਨਾਂ ਆਮ ਦੀਆਂ ਤਰਾਂ ਬੰਦ ਰਹਿਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਸੰਪਰਕ ਵਧਣ ਕਾਰਨ ਬਿਮਾਰੀ ਵਧਣ ਦਾ ਖ਼ ਤ ਰਾ ਹੈ ਅਤੇ ਪੰਜਾਬ ਦੇ ਗੁਆਂਢੀ ਰਾਜਾਂ ਖ਼ਾਸ ਕਰ ਰਾਜਧਾਨੀ ਦਿੱਲੀ ਵਿਚ ਵਾਇਰਸ ਦਾ ਫੈਲਾਅ ਵੱਧ ਚੁੱਕਿਆ ਹੈ।
ਜ਼ਾਰਾਂ ਦੀ ਗਿਣਤੀ ਵਿਚ ਲੋਕ ਰੋਜ਼ ਪੰਜਾਬ ਆ ਰਹੇ ਹਨ, ਇਸ ਲਈ ਜ਼ਰੂਰੀ ਹੈ ਕਿ ਆਪਾਂ ਸਾਰੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਸਕ, ਆਪਸੀ ਦੂਰੀ ਘੱਟੋ-ਘੱਟ 2 ਮੀਟਰ ਅਤੇ ਹੱਥ ਧੋਣ ਵਰਗੇ ਨੇਮ ਨੂੰ ਅਪਣਾਉਂਦੇ ਰਹੀਏ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਵਾਸੀਆਂ ਨੂੰ ਹਰ ਪਿੰਡ ਵਿਚ 400 ਪੌਦੇ ਲਗਾਉਣ ਦੀ ਅਪੀਲ ਕੀਤੀ, ਤਾਂ ਜੋ ਪੰਜਾਬ ਦੀ ਆਬੋ-ਹਵਾ ਸ਼ੁੱਧ ਹੋ ਸਕੇ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਬਿਹਤਰ ਵਾਤਾਵਰਨ ਮਿਲ ਸਕੇ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਪੰਜਾਬ ਵਾਸੀ ਮਾਸਕ ਪਾਉਣ ਵਿਚ ਕੁਤਾਹੀ ਵਰਤਦੇ ਰਹੇ ਤਾਂ ਮਾਸਕ ਨਾ ਪਾਉਣ ਦਾ ਜੁਰਮਾਨਾ ਵੀ ਵਧਾ ਦਿੱਤਾ ਜਾਵੇਗਾ ਅਤੇ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।