ਭਾਰਤ ਵਿੱਚ ਕਰੋਨਾ ਲਗਾਤਾਰ ਗੰ ਭੀ ਰ ਰੂਪ ਧਾਰਦਾ ਜਾ ਰਿਹਾ ਹੈ। ਸੋਮਵਾਰ ਨੂੰ ਇੱਕੋ ਦਿਨ ਰਿਕਾਰਡ 49,931 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਸਰਕਾਰ ਚੌਕਸ ਹੋ ਗਈ ਹੈ। ਇਸ ਵੇਲੇ ਕਰੋਨਾ ਪੀ-ੜ-ਤਾਂ ਦੀ ਗਿਣਤੀ ਵਧ ਕੇ 14,35,453 ਹੋ ਗਈ, ਜਦੋਂਕਿ ਹੁਣ ਤਕ 9,17,567 ਮਰੀਜ਼ ਠੀਕ ਹੋ ਚੁੱਕੇ ਹਨ। ਅੰਕੜਿਆਂ ਅਨੁਸਾਰ ਮਰੀਜ਼ਾਂ ਦੇ ਠੀਕ ਹੋਣ ਦੀ ਦਰ 63.92 ਫੀਸਦੀ ਹੈ। ਅੱਜ ਲਗਾਤਾਰ 5ਵੇਂ ਦਿਨ ਕਰੋਨਾ ਦੇ 45000 ਤੋਂ ਵਧ ਮਾਮਲੇ ਸਾਹਮਣੇ ਆਏ ਹਨ। ਆਈ ਸੀ ਐਮ ਆਰ ਅਨੁਸਾਰ 26 ਜੁਲਾਈ ਤਕ 1,68,06,803 ਵਿਅਕਤੀਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ। ਐਤਵਾਰ ਨੂੰ 5,15,472 ਵਿਅਕਤੀਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ।
ਕੋਰੋਨਾ ਦੀ ਲਾਗ ਦੇਸ਼ ਭਰ 'ਚ ਤੇਜ਼ੀ ਨਾਲ ਫੈਲ ਰਹੀ ਹੈ। ਪੰਜਾਬ ਵੀ ਪੂਰੀ ਤਰ੍ਹਾਂ ਕੋਰੋਨਾ ਮ-ਹਾ-ਮਾ-ਰੀ ਦੀ ਲਪੇਟ 'ਚ ਹੈ। ਅਜਿਹੇ 'ਚ ਕੈਪਟਨ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਪਲਾਜ਼ਮਾ ਬੈਂਕ ਤੋਂ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਲਾਗਤ ਮੁੱਲ 'ਤੇ ਪਲਾਜ਼ਮਾ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਇੱਕ ਦਿਨ ਵਿੱਚ 708 ਵਿਅਕਤੀਆਂ ਦੀ ਮੌ ਤ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 32,771 ਹੋ ਗਈ ਹੈ। ਹਾਲ ਦੀ ਘੜੀ ਮੁਲਕ ਵਿੱਚ ਐਕਟਿਵ ਕੇਸਾਂ ਦੀ ਗਿਣਤੀ 4,85,114 ਹੈ। ਪੰਜਾਬ ਦੇ ਸੂਚਨਾ ਤੇ ਜਨ ਸਪੰਰਕ ਵਿਭਾਗ ਮੁਤਾਬਕ ਪੰਜਾਬ 'ਚ ਸਰਕਾਰੀ ਹਸਪਤਾਲਾਂ ਤੋਂ ਪ੍ਰਾਈਵੇਟ ਹਸਪਤਾਲਾਂ ਨੂੰ ਪ੍ਰਤੀ ਯੂਨਿਟ 20,000 ਰੁਪਏ ਦੇ ਹਿਸਾਬ ਨਾਲ ਪਲਾਜ਼ਮਾ ਮਿਲੇਗਾ। ਉੱਥੇ ਹੀ ਜਿਹੜੇ ਮਰੀਜ਼ਾਂ ਦਾ ਇਲਾਜ ਸਰਕਾਰੀ ਹਸਪਤਾਲਾਂ 'ਚ ਚੱਲ ਰਿਹਾ ਹੈ, ਉਨ੍ਹਾਂ ਨੂੰ ਮੁਫਤ ਪਲਾਜ਼ਮਾ ਦਿੱਤਾ ਜਾਵੇਗਾ।
ਜੁਲਾਈ 'ਚ ਵਿ ਗ ੜ ਣ ਲੱਗੇ ਭਾਰਤ ਦੇ ਹਾਲਾਤ, ਪੰਜਾਬ ਸਰਕਾਰ ਨੇ ਪਹਿਲਾਂ ਹੀ ਕਰਤਾ ਐਲਾਨ!
Tags