ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾ-ਇ-ਰ-ਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਬੱਚੇ ਦੇ ਮੱਥੇ ‘ਤੇ ਤਿੱਜੀ ਅੱਖ ਦਿੱਸ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਰਮਨੀ ਵਿਚ ਤਿੰਨ ਅੱਖਾਂ ਵਾਲੇ ਬੱਚੇ ਨੇ ਜਨਮ ਲਿਆ ਹੈ। ਵਿਸ਼ਵਾਸ ਟੀਮ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਐਡੀਟੇਡ ਹੈ। ਇਸਨੂੰ ਡਿਜੀਟਲ ਟੂਲਜ਼ ਦਾ ਇਸਤੇਮਾਲ ਕਰਕੇ ਬਣਾਇਆ ਗਿਆ ਹੈ। ਵੀਡਿਓ ਨੂੰ ਧਿਆਨ ਨਾਲ ਵੇਖਣ ‘ਤੇ ਪਤਾ ਚਲਦਾ ਹੈ ਕਿ ਬੱਚੇ ਦੇ ਮੱਥੇ ‘ਤੇ ਤੀਜੀ ਅੱਖ ਡਿਜੀਟਲੀ ਐਡਿਟ ਕਰ ਚਿਪਕਾਈ ਗਈ ਹੈ।
ਜਿਵੇਂ ਕਿ ਵੇਖਿਆ ਜਾ ਸਕਦਾ ਹੈ, ਵੀਡੀਓ ਵਿਚ ਇਸ ਦੀ ਖੱਬੀ ਅੱਖ ਨੂੰ ਮੱਥੇ ‘ਤੇ ਲਾਇਆ ਗਿਆ ਹੈ। ਹੇਠਾਂ ਤੁਸੀਂ ਐਡੀਟੇਡ ਅੱਖ ਅਤੇ ਬੱਚੇ ਦੀ ਖੱਬੀ ਅੱਖ ਦੀ ਗਤੀ ਦੇ ਕੁਝ ਤੁਲਨਾਵਾਂ ਨੂੰ ਵੇਖ ਸਕਦੇ ਹੋ।