ਵੱਡੀ ਖਬਰ: ਦੇਸ਼ ਦੀ ਪਹਿਲੀ ਕੋਰੋਨਾ ਵੈਕਸੀਨ ਦਾ ਇਨਸਾਨਾਂ ਤੇ ਸਫਲ ਟ੍ਰਾਇਲ

Tags

ਕੋਰੋਨਾ ਦੇ ਵਧ ਰਹੇ ਖ਼ ਤ ਰੇ ਦਰਮਿਆਨ ਇੱਕ ਚੰਗੀ ਖ਼ਬਰ ਆ ਰਹੀ ਹੈ ਕਿ ਕੋਰੋਨਾ ਦੀ ਵੈਕਸੀਨ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਦਰਅਸਲ, ਰੋਹਤਕ ਪੀ ਜੀ ਆਈ ਕੋਰੋਨਾ ਦੀ ਵੈਕਸੀਨ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ।  ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਟਵੀਟ ਕਰ ਲਿਖਿਆ ਕਿ ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ਦੀ ਮਨੁੱਖੀ ਅਜ਼ਮਾਇਸ਼ ਪੀ ਜੀ ਆਈ ਰੋਹਤਕ ਵਿਖੇ ਸ਼ੁਰੂ ਹੋਈ ਹੈ,ਇਸ ਦਾ ਟੈਸਟ ਤਿੰਨ ਲੋਕਾਂ 'ਤੇ ਕੀਤਾ ਗਿਆ। ਸਾਰਿਆਂ ਨੇ ਟੀਕੇ ਨੂੰ ਬਹੁਤ ਚੰਗੀ ਤਰ੍ਹਾਂ ਬਰਦਾਸ਼ਤ ਕੀਤਾ। ਇਸ ਦੇ ਕੋਈ ਮਾੜੇ ਪ੍ਰਭਾਵ ਨਹੀਂ ਹੋਏ।

ਮਿਲੀ ਜਾਣਕਾਰੀ ਮੁਤਾਬਿਕ ਪੋਸਟ ਗਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਪੀ ਜੀ ਆਈ ਐਮ ਐਸ) ਵਿੱਚ ਤਿੰਨ ਸਿਹਤਮੰਦ ਵਾਲੰਟੀਅਰਾਂ ਨੂੰ ਪਹਿਲੀ ਖ਼ੁਰਾਕ ਦਿੱਤੀ ਗਈ ਹੈ। ਇਸ ਦਵਾਈ ਦਾ ਤਿੰਨਾਂ ਦੀ ਸਿਹਤ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਿਆ। ਤਕਰੀਬਨ 1000 ਵਲੰਟੀਅਰ ਨੇ ਇਸ ਵੈਕਸੀਨ ਦੇ ਟਰਾਇਲ ਲਈ ਆਪਣੇ ਆਪ ਨੂੰ ਰਜਿਸਟਰਡ ਕੀਤਾ ਸੀ,ICMR ਨੇ ਪਹਿਲਾਂ ਸਾਰੀਆਂ ਨੂੰ 15 ਅਗਸਤ ਤੱਕ ਇਸ ਦਾ ਟਰਾਇਲ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ AIIMS ਸਮੇਤ ਹੋਣ ਅਧਾਰਿਆਂ ਵੱਲੋਂ ਸਵਾਲ ਚੁੱਕਣ ਤੋਂ ਬਾਅਦ ICMR ਨੇ ਇਹ ਡੈਡ ਲਾਈਨ ਹਟਾ ਦਿੱਤੀ ਸੀ।

ਜ਼ਿਕਰਯੋਗ ਹੈ ਕਿ ਡਰੱਗ ਰੈਗੂਲੇਟਰ ਨੇ ਡੀ ਜੀ ਸੀ ਆਈ ਦੇ ਪਹਿਲੇ ਤੇ ਦੂਜੇ ਪੜਾਅ ਲਈ ਮਨੁੱਖੀ ਅਜ਼ਮਾਇਸ਼ਾਂ ਦੀ ਆਗਿਆ ਦੇ ਦਿੱਤੀ ਹੈ। ਟ੍ਰਾਇਲ ਦੀ ਆਗਿਆ ਹਰਿਆਣਾ ਦੇ ਰੋਹਤਕ ਪੀ ਜੀ ਆਈ ਸਣੇ ਦੇਸ਼ ਭਰ ਦੇ 13 ਕੇਂਦਰਾਂ ਨੂੰ ਦਿੱਤੀ ਗਈ ਹੈ। ਇਹ ਟੀ-ਕਾ ਹੈਦਰਾਬਾਦ ਦੀ ਫਾਰਮਾ ਕੰਪਨੀ ਭਾਰਤ ਬਾਇਓਟੈਕ ਵੱਲੋਂ ਤਿਆਰ ਕੀਤਾ ਗਿਆ ਹੈ।