2022 ਵਿਧਾਨਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਅਹਿਮ ਸਿਆਸੀ ਕਿਰਦਾਰ ਹੋਵੇਗਾ ਇਸ ਵਿੱਚ ਸ਼ਾਇਦ ਕੋਈ ਸ਼ੱਕ ਨਹੀਂ ਹੈ, ਪਰ ਸਿੱਧੂ ਜੋੜਾ ਕਿਸ ਟੀਮ ਵੱਲੋਂ ਸਿਆਸੀ ਮੈਦਾਨ 'ਤੇ ਉਤਰੇਗਾ ਇਸ ਦੇ ਕਿਆਸ ਲੰਮੇ ਵਕਤ ਤੋਂ ਲਗਾਏ ਜਾ ਰਹੇ ਨੇ, ਪਰ ਇਸ ਦੌਰਾਨ ਨਵਜੋਤ ਕੌਰ ਸਿੱਧੂ ਦੇ ਤਾਜ਼ਾ ਟਵੀਟ ਨੇ ਮੁੜ ਤੋਂ ਕਿਆਸਾਂ ਦੇ ਬਾਜ਼ਾਰ ਨੂੰ ਗਰਮ ਕਰ ਦਿੱਤਾ ਹੈ ਕਿ ਚੋਣਾਂ ਤੋਂ ਠੀਕ ਪਹਿਲਾਂ ਸਿੱਧੂ ਜੋੜਾ ਮੁੜ ਤੋਂ ਸਿਆਸੀ ਪਾਲਾ ਬਦਲ ਸਕਦਾ ਹੈ ? ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 2022 ਵਿੱਚ ਮੁੜ ਤੋਂ ਚੋਣ ਮੈਦਾਨ ਵਿੱਚ ਨਿੱਤਰਨ ਦੇ ਐਲਾਨ ਅਤੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਬਦਲੇ ਸਮੀਕਰਣ ਤੋਂ ਬਾਅਦ ਨਵਜੋਤ ਕੌਰ ਸਿੱਧੂ ਦਾ ਬੀਜੇਪੀ ਵੱਲ ਨਰਮ ਰੁਕ ਕਈ ਇਸ਼ਾਰੇ ਕਰ ਰਿਹਾ ਹੈ।
ਪਰ ਇੰਨਾ ਇਸ਼ਾਰਿਆਂ ਨੂੰ ਬੀਜੇਪੀ ਕਿੰਨਾ ਸਮਝ ਦੀ ਹੈ ਅਤੇ ਕਿਸ ਸਮੇਂ ਸਮਝ ਦੀ ਹੈ, ਇਹ ਹੁਣ ਬੀਜੇਪੀ ਦੀ ਪੰਜਾਬ ਨੂੰ ਲੈਕੇ ਸਿਆਸੀ ਰਣਨੀਤੀ ਦਾ ਹਿੱਸਾ ਹੈ। ਨਵਜੋਤ ਕੌਰ ਸਿੱਧੂ ਨੇ ਟਵੀਟ ਕਰ ਦੇ ਹੋਏ ਬੀਜੇਪੀ ਵੱਲ ਆਪਣੇ ਸੁਰ ਨਰਮ ਕਰ ਦੇ ਹੋਏ ਇੱਕ ਇਸ਼ਾਰਾ ਜ਼ਰੂਰ ਕੀਤਾ ਹੈ, ਉਨ੍ਹਾਂ ਲਿਖਿਆ "ਸਾਨੂੰ ਬੀਜੇਪੀ ਨਾਲ ਕੋਈ ਸ਼ਿਕਵਾ ਨਹੀਂ ਹੈ, ਅਕਾਲੀ ਦਲ ਪੰਜਾਬ ਨੂੰ ਲੁੱਟ ਰਿਹਾ ਸੀ, BJP ਇਸ ਲਈ ਹਾਰੀ ਗਈ, BJP ਇਕੱਲੇ ਚੋਣ ਜਿੱਤ ਸਕਦੀ ਹੈ। ਇਸ ਤੋਂ ਬਾਅਦ ਹੀ ਨਵਜੋਤ ਕੌਰ ਸਿੱਧੂ ਨੇ ਟਵੀਟ ਕਰ ਕੇ ਬੀਜੇਪੀ ਨਾਲ ਕੋਈ ਮਤਭੇਦ ਨਾ ਹੋਣ ਬਾਰੇ ਕਿਹਾ ਅਤੇ ਆਪਣੇ ਬੀਜੇਪੀ ਨੂੰ ਯਕੀਨ ਦਵਾਇਆ ਕਿ ਅਕਾਲੀ ਦਲ ਤੋਂ ਵਖ ਹੋ ਕੇ ਉਹ ਆਪਣੇ ਦਮ ਤੇ ਚੋਣ ਲੜ ਸਕਦੇ ਨੇ।
ਨਵਜੋਤ ਸਿੰਘ ਸਿੱਧੂ ਨੇ ਜਦੋਂ 2016 ਵਿੱਚ ਬੀਜੇਪੀ ਛੱਡੀ ਸੀ ਤਾਂ ਅਕਾਲੀ ਦਲ ਨਾਲ ਸਾਥ ਛੱਡ ਕੇ ਬੀਜੇਪੀ ਨੂੰ ਇਕੱਲੇ ਪੰਜਾਬ ਵਿੱਚ ਚੋਣ ਲੜਨ ਦੀ ਸਲਾਹ ਦਿੱਤੀ ਸੀ, ਬੀਜੇਪੀ ਆਗੂਆਂ ਵੱਲੋਂ ਇਨਕਾਰ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਬੀਜੇਪੀ ਨੂੰ ਅਲਵਿਦਾ ਕਹਿ ਦਿੱਤਾ ਸੀ। ਇੱਕ ਵਕਤ ਸੀ ਕਿ ਜਦੋਂ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਇੰਨੇ ਚੰਗੇ ਰਿਸ਼ਤੇ ਸਨ ਦੀ ਗੁਜਰਾਤ ਚੋਣਾਂ ਦੌਰਾਨ ਇੱਕ ਵਾਰ ਤਤਕਾਲੀ ਮੁੱਖ ਮੰਤਰੀ ਨਰੇਂਦਰ ਮੋਦੀ ਦੇ ਇੱਕ ਬੁਲਾਵੇ ਤੇ ਉਨ੍ਹਾਂ ਨੇ ਕਰੋੜਾ ਰੁਪਏ ਦਾ ਰੀਐਲਟੀ ਸ਼ੋਅ ਤੱਕ ਛੱਡ ਕੇ ਨਰੇਂਦਰ ਮੋਦੀ ਦੇ ਪ੍ਰਚਾਰ ਲਈ ਚੱਲੇ ਗਏ ਸਨ।

ਚੋਣ ਜਿੱਤਣ ਤੋਂ ਬਾਅਦ ਉਹ ਨਰੇਂਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਪਹਿਲੀ ਕਤਾਰ ਵਿੱਚ ਮੰਚ 'ਤੇ ਨਜ਼ਰ ਆਏ ਸਨਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਫ਼ੀ ਦੇਰ ਤੱਕ ਨਵਜੋਤ ਸਿੰਘ ਸਿੱਧੂ ਬੀਜੇਪੀ ਖ਼ਿ ਲਾ ਫ਼ ਕੋਈ ਵੀ ਸਿੱਧੀ ਬਿਆਨਬਾਜ਼ੀ ਕਰਨ ਤੋਂ ਬਚ ਦੇ ਰਹੇ ਪਰ ਲੋਕ ਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੀਐੱਮ ਮੋਦੀ ਖ਼ਿ-ਲਾ-ਫ਼ ਸਿੱਧੇ ਸਿਆਸੀ ਹਮਲਿਆਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਬੀਜੇਪੀ ਵਿੱਚ ਵਾਪਸੀ 'ਤੇ ਸਵਾਲ ਜ਼ਰੂਰ ਖੜੇ ਹੋ ਗਏ ਨੇ, ਪਰ ਕਿਹਾ ਜਾਂਦਾ ਹੈ ਕਿ ਸਿਆਸਤ ਵਿੱਚ ਹਮੇਸ਼ਾ ਸੰਭਾਵਨਾਵਾਂ ਖੁੱਲ੍ਹਿਆ ਰਹਿੰਦੀਆਂ ਨੇ।