ਪੰਜਾਬ ਵਿੱਚ ਇਸ ਜਗ੍ਹਾ ਇਕੱਠੇ ਆਏ 54 ਨਵੇਂ ਕੋਰੋਨਾ ਮਾਮਲੇ

Tags

ਕੋਰੋਨਾ ਮਹਾਮਾਰੀ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਕੋਰੋਨਾ ਨੇ ਅੱਜ ਜਲੰਧਰ ਜ਼ਿਲ੍ਹੇ ’ਚ 54 ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਕੋਰੋਨਾ ਦੇ ਇੰਨੇ ਜ਼ਿਆਦਾ ਮਰੀਜ਼ ਇਕੱਠੇ ਆਉਣ ਨਾਲ ਸ਼ਹਿਰ ’ਚ ਦ-ਹਿ-ਸ਼-ਤ ਦਾ ਮਾਹੌਲ ਬਣ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ ਦਾ ਅੰਕੜਾ 826 ’ਤੇ ਪੁੱਜ ਗਿਆ ਹੈ। ਇਥੇ ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਜ਼ਿਲ੍ਹੇ ’ਚੋਂ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਖਤਮ ਕਰ ਦਿੱਤੇ ਸਨ ਪਰ ਹੁਣ ਫਿਰ ਇਹ ਜ਼ੋਨ ਵੱਧਣੇ ਸ਼ੁਰੂ ਹੋ ਗਏ ਅਤੇ ਕੋਰੋਨਾ ਹਰ ਪਿੰਡ ਤੇ ਹਰ ਮੁਹੱਲੇ ਤਕ ਦਸਤਕ ਦੇ ਰਿਹਾ ਹੈ।