100 ਬਰਾਤੀਆਂ ਨੂੰ ਹੋਇਆ ਕੋਰੋਨਾ, ਚੂੜੇ ਵਾਲੀ ਦੀ ਟੈੱਸਟ ਰਿਪੋਰਟ ਨੇ ਕਰਤੇ ਹੈਰਾਨ!

Tags

ਪਟਨਾ ਦੇ ਪਾਲੀਗੰਜ ਵਿੱਚ ਹੋਏ ਇੱਕ ਵਿਆਹ ਸਮਾਗਮ ਨੇ ਇੱਕ ਸਵਾਲ ਖੜ੍ਹਾ ਕਰ ਦਿੱਤਾ ਹੈ। ਸਥਾਨਕ ਅਖ਼ਬਾਰਾਂ ਮੁਤਾਬਕ ਇਹ ਵਿਆਹ ਮੰਗਲਵਾਰ ਨੂੰ ਹੋਇਆ ਅਤੇ ਇਸ ਵਿੱਚ ਸ਼ਾਮਲ 111 ਜਣਿਆਂ ਨੂੰ ਕੋਰੋਨਾਵਇਰਸ ਦੀ ਲਾਗ ਲੱਗ ਗਈ ਹੈ। ਜਦਕਿ ਲਾੜੇ ਦੀ ਦੋ ਦਿਨਾਂ ਬਾਅਦ ਹੀ ਮੌ ਤ ਹੋ ਗਈ ਹੈ। ਜਿਨ੍ਹਾਂ ਲੋਕਾਂ ਨੂੰ ਲਾਗ ਲੱਗੀ ਹੈ ਉਹ ਜਾਂ ਤਾਂ ਉਸੇ ਮੁਹੱਲੇ ਦੇ ਸਨ ਜਾਂ ਵਿਆਹ ਵਿੱਚ ਮਹਿਮਾਨ ਬਣ ਕੇ ਆਏ ਸਨ। ਪਾਲੀਗੰਜ ਦੇ ਇਸੇ ਵਿਆਹ ਦੇ ਕਾਰਨ ਲਾਗ ਲੱਗਣ ਵਾਲੇ ਇੱਕ ਵਿਅਕਤੀ ਨੂੰ ਬਿਹਟਾ ਦੇ ਆਐੱਸਆਈਸੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।

ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ,“ਮੇਰਾ ਉਸ ਵਿਆਹ ਨਾਲ ਕੋਈ ਵਾਸਤਾ ਨਹੀਂ ਸੀ। ਇੱਥੋਂ ਤੱਕ ਕਿ ਮੈਂ ਉਸ ਸਮਾਗਮ ਵਿੱਚ ਸ਼ਾਮਲ ਵੀ ਨਹੀਂ ਹੋਇਆ ਪਰ ਮੇਰਾ ਸੰਪਰਕ ਉਨ੍ਹਾਂ ਲੋਕਾਂ ਨਾਲ ਰਿਹਾ ਹੈ ਜੋ ਵਿਆਹ ਵਿੱਚ ਸ਼ਾਮਲ ਹੋਏ ਸਨ ਅਤੇ ਹੁਣ ਉਨ੍ਹਾਂ ਨੂੰ ਲਾਗ ਲੱਗ ਗਈ ਹੈ।'' ਇਸ ਵਿਆਹ ਦੀ ਸਭ ਤੋਂ ਧਿਆਨਦੇਣਯੋਗ ਗੱਲ ਇਹ ਹੈ ਕਿ ਲਾੜੇ ਦੀ ਮੌ ਤ ਵਿਆਹ ਤੋਂ ਦੋ ਦਿਨ ਬਾਅਦ ਹੀ 17 ਜੂਨ ਨੂੰ ਉਸ ਸਮੇਂ ਹੋ ਗਈ ਜਦੋਂ ਉਸ ਨੂੰ ਕਥਿਤ ਤੌਰ ਤੇ ਢਿੱਡ ਦੁਖ਼ਦੇ ਦੀ ਸ਼ਿਕਾਇਤ ਤੋਂ ਬਾਅਦ ਰਿਸ਼ਤੇਦਾਰ ਪਟਨਾ ਦੇ ਏਮਜ਼ ਹਸਪਤਾਲ ਵਿੱਚ ਲੈ ਕੇ ਜਾ ਰਹੇ ਸਨ।

ਉਨ੍ਹਾਂ ਦੇ ਮੁਤਾਬਕ ਲਾਗ ਦੀ ਚੇਨ ਇੰਨੀ ਲੰਬੀ ਹੋ ਗਈ ਹੈ ਕਿ ਵਿਆਹ ਵਿੱਚ ਲੱਗੇ ਹਲਵਾਈ, ਫ਼ੋਟੋਗਰਾਫ਼ਰ, ਮੁਹੱਲੇ ਦੇ ਕਰਿਆਨੇ ਵਾਲੇ ਅਤੇ ਸਬਜ਼ੀ ਵੇਚਣ ਵਾਲੇ ਵੀ ਲਾਗ ਦੇ ਸ਼ਿਕਾਰ ਹੋ ਗਏ ਹਨ। ਲਾੜੇ ਦਾ ਪਿਤਾ ਇਸ ਸਮੇਂ ਮਸੌੜੀ ਦੇ ਹਸਪਤਾਲ ਵਿੱਚ ਬਣੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਹੈ। ਲਾੜੇ ਦੀ ਮੌ ਤ ਦੇ ਨਾਲ ਹੀ ਇਸ ਵਿਆਹ ਦੀ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਇਸ ਵਿਆਹ ਬਾਰੇ ਚਰਚਾ ਸ਼ੁਰੂ ਕਰ ਦਿੱਤੀ। ਲਾੜਾ ਗੁੜਗਾਵ ਵਿੱਚ ਇੰਜੀਨੀਅਰ ਸੀ। ਆਪਣੇ ਵਿਆਹ ਦੇ ਲਈ ਹੀ ਉਹ 23 ਮਈ ਨੂੰ ਕਾਰ ਰਾਹੀਂ ਇੱਥੇ ਪਹੁੰਚਿਆ ਸੀ।

ਵਿਆਹ ਦੀ ਤਰੀਕ ਪੱਕੀ ਹੋ ਚੁੱਕੀ ਸੀ। ਲੇਕਿਨ ਜਿਵੇਂ ਹੀ ਲਾੜੇ ਦੀ ਮੌ ਤ ਹੋਈ ਇਲਾਕੇ ਵਿੱਚ ਹਵਾ ਚੱਲਣ ਲੱਗੀ ਕਿ ਲਾੜਾ ਕੋਰੋਨਾ ਨਾਲ ਮਰਿਆ ਹੈ। ਲੋਕ ਭਾਂਤ-ਸੁਭਾਂਤੀਆਂ ਗੱਲਾਂ ਕਰਨ ਲੱਗੇ। ਕਿਸੇ ਨੇ ਕਿਹਾ ਕਿ ਮੁੰਡੇ ਦੀ ਤਬੀਅਤ ਖ਼ਰਾਬ ਰਹਿੰਦੀ ਸੀ, ਕੋਈ ਕਹਿ ਰਿਹਾ ਸੀ ਕਿ ਉਹ ਲੋਕ ਝਾੜ-ਫੂੰਕ ਕਰਾ ਰਹੇ ਸਨ। ਲੋਕਾਂ ਨਮੇ ਡਰ ਕੇ ਖ਼ੁਦ ਫ਼ੋਨ ਕਰ ਕੇ ਮੈਡੀਕਲ ਟੀਮ ਸੱਦੀ। ਪਹਿਲੇ ਚਰਣ ਵਿੱਚ 9 ਮਰੀਜ਼ ਮਿਲੇ। ਫਿਰ 22 ਜੂਨ ਨੂੰ 15 ਹੋਰ ਲੋਕਾਂ ਦੀ ਰਿਪੋਰਟ ਪੌਜ਼ਿਟੀਵ ਆਈ। ਇਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ। ਸਾਰਿਆਂ ਦੀ ਸਕਰੀਨਿੰਗ ਹੋਣ ਲੱਗ। ਹੁਣ ਅੰਕੜਾ 111 ਤੇ ਪਹੁੰਚ ਗਿਆ ਹੈ। ਕਈਆਂ ਦੀ ਜਾਂਚ ਹਾਲੇ ਹੋਣੀ ਬਾਕੀ ਹੈ।