ਜੂਨ ਅੰਤ ਤੱਕ ਕੋੋਰੋਨਾ ਨਾਲ ਹੋ ਜਾਊ ਐਨ੍ਹੀਂ ਗਿਣਤੀ, ਡਾਕਟਰਾਂ ਨੇ ਪੇਸ਼ ਕੀਤੀ ਰਿਪੋਰਟ

Tags

ਦੇਸ਼ ‘ਚ ਘਾ ਤ ਕ ਕੋਰੋਨਾ ਵਾਇਰਸ ਦੇ ਮਾਮਲੇ ਦਿਨੋ-ਦਿਨ ਰਿਕਾਰਡ ਦੇ ਪੱਧਰ ‘ਤੇ ਪਹੁੰਚ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 9971 ਨਵੇਂ ਕੇਸ ਸਾਹਮਣੇ ਆਏ ਹਨ, ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਹਨ। ਇਸ ਦੇ ਨਾਲ ਹੀ ਪਿਛਲੇ ਇਕ ਦਿਨ ‘ਚ 287 ਲੋਕਾਂ ਦੀ ਮੌਤ ਹੋਈ ਹੈ। ਦਿੱਲੀ 'ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਕਿ ਜੂਨ ਦੇ ਅੰਤ ਤਕ ਦਿੱਲੀ 'ਚ ਕੋਰੋਨਾ ਦੇ ਮਰੀਜ਼ ਇੱਕ ਲੱਖ ਤੋਂ ਵਧ ਸਕਦੇ ਹਨ। ਦਿੱਲੀ ਸਰਕਾਰ ਡਾਕਟਰਾਂ ਦੀ ਪੰਜ ਮੈਂਬਰੀ ਟੀਮ ਦੇ ਅਧਿਐਨ ਮੁਤਾਬਕ ਜੂਨ ਦੇ ਅੰਤ ਤਕ ਦਿੱਲੀ 'ਚ ਇਕ ਲੱਖ ਮਾਮਲੇ ਹੋਣ ਦੀ ਸੰਭਾਵਨਾ ਹੈ।

ਡਾਕਟਰ ਮਹੇਸ਼ ਵਰਮਾ ਮੁਤਾਬਕ ਦਿੱਲੀ 'ਚ ਮਰੀਜ਼ਾਂ ਦੀ ਸੰਖਿਆ ਦੇਖਦਿਆਂ ਕਰੀਬ 25 ਫੀਸਦ ਮਰੀਜ਼ਾਂ ਨੂੰ ਹਸਪਤਾਲ 'ਚ ਭਰਤੀ ਕਰਨ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ 15 ਜੁਲਾਈ ਤਕ ਦਿੱਲੀ 'ਚ 45 ਹਜ਼ਾਰ ਬੈੱਡਾਂ ਦੀ ਲੋੜ ਹੋਵੇਗੀ। ਡਾਕਟਰਾਂ ਦੀ ਕਮੇਟੀ ਨੇ ਦਿੱਲੀ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਇਸ ਲਈ 15 ਹਜ਼ਾਰ ਬੈੱਡਾਂ ਦੀ ਲੋੜ ਹੋਵੇਗੀ। ਦਿੱਲੀ ਸਰਕਾਰ ਨੇ ਦੋ ਮਈ ਨੂੰ ਡਾਕਟਰਾਂ ਦੀ ਕਮੇਟੀ ਬਣਾਈ ਸੀ। ਇਸ ਕਮੇਟੀ ਨੂੰ ਹਸਪਤਾਲਾਂ ਦੀ ਸਥਿਤੀ, ਕੋਰੋਨਾ ਨਾਲ ਨਜਿੱਠਣ ਲਈ ਸੁਝਾਅ ਤੇ ਵਧ ਰਹੇ ਮਾਮਲਿਆਂ ਦਾ ਅਧਿਐਨ ਕਰਨ ਦਾ ਜਿੰਮਾ ਸੌਂਪਿਆ ਗਿਆ ਸੀ।

ਅਜਿਹੇ 'ਚ ਹੁਣ ਕਮੇਟੀ ਨੇ ਆਪਣੀ ਰਿਪੋਰਟ ਦਿੱਲੀ ਸਰਕਾਰ ਨੂੰ ਸੌਂਪ ਦਿੱਤੀ ਹੈ। ਕਮੇਟੀ ਦੇ ਚੇਅਰਮੈਨ ਡਾਕਟਰ ਮਹੇਸ਼ ਵਰਮਾ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ ਕਿ ਅਸੀਂ ਅਹਿਮਦਾਬਾਦ, ਮੁੰਬਈ ਤੇ ਚੇਨੱਈ ਦੇ ਸ਼ਹਿਰਾਂ 'ਚ ਵਧ ਰਹੇ ਕੋਰੋਨਾ ਮਰੀਜ਼ਾਂ ਦੀ ਸੰਖਿਆ ਦਾ ਅਧਿਐਨ ਕੀਤਾ ਹੈ।