ਭਾਰਤ-ਚੀਨ ਸਰਹੱਦੀ ਵਿਵਾਦ ਦਰਮਿਆਨ ਕੇਂਦਰ ਸਰਕਾਰ ਨੇ ਫੌ-ਜ ਦੀ ਤਾਕਤ ਵਧਾਉਣ ਦਾ ਫੈਸਲਾ ਲਿਆ ਹੈ। ਸਰਕਾਰ ਨੇ ਤਿੰਨਾ ਫੌ-ਜਾਂ ਨੂੰ ਹ-ਥਿ-ਆ-ਰ ਤੇ ਗੋ-ਲ਼ਾ ਬਾ-ਰੂ-ਦ ਖਰੀਦਣ ਲਈ 500 ਕਰੋੜ ਰੁਪਏ ਤਕ ਦੀ ਤੁਰੰਤ ਖਰੀਦ ਦੀ ਮਨਜੂਰੀ ਦਿੱਤੀ ਹੈ। ਸਰਕਾਰ ਨੇ ਇਕ ਹੀ ਵਿਕਰੇਤਾ ਤੋਂ ਜ਼ਰੂਰੀ ਹ-ਥਿ-ਆ-ਰ ਤੇ ਉਪਕਰਨ ਖਰੀਦਣ ਦੀ ਵਿਸ਼ੇਸ਼ ਛੋਟ ਦੇਕੇ ਖਰੀਦ 'ਚ ਹੋਣ ਵਾਲੀ ਦੇਰੀ ਨੂੰ ਘਟਾਇਆ ਹੈ। ਫੌਜ ਦੇ ਤਿੰਨੇ ਅੰਗਾਂ 'ਚ ਜਲ ਸੈਨਾ, ਥਲ ਸੈਨਾ ਤੇ ਹਵਾਈ ਸੈਨਾ ਸ਼ਾਮਲ ਹੈ। ਵਿਸ਼ੇਸ਼ ਵਿੱਤੀ ਸ਼ਕਤੀਆਂ ਬਲਾਂ ਨੂੰ LAC 'ਤੇ ਆਪਣੀਆਂ ਅਭਿਆਨ ਤਿਆਰੀਆਂ ਵਧਾਉਣ ਲਈ ਬਹੁਤ ਘੱਟ ਸਮੇਂ 'ਚ ਹ-ਥਿ-ਆ-ਰ ਖਰੀਦਣ ਲਈ ਆਗਿਆ ਦਿੱਤੀ ਗਈ ਹੈ।