ਪੰਜਾਬ ‘ਚ ਅੱਜ ਕੋਰੋਨਾ ਨੇ ਫੇਰ ਮਾਰੀ ਲੰਬੀ ਛਾਲ, ਅੱਜ ਆਏ ਹੈਰਾਨ ਕਰਨ ਵਾਲੇ ਆਂਕੜੇ

Tags

ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਫਿਰ ਵੱਧਦਾ ਜਾ ਰਿਹਾ ਹੈ। ਅੱਜ ਕੋਰੋਨਾਵਾਇਰਸ ਦੇ 93 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2608 ਹੋ ਗਈ ਹੈ। ਅੱਜ ਲੁਧਿਆਣਾ ਤੋਂ ਇੱਕ ਸੰਕਰਮਿਤ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ ਜਿਸ ਨਾਲ ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 51 ਹੋ ਗਈ ਹੈ। ਅੱਜ ਕੁੱਲ੍ਹ 14 ਮਰੀਜ਼ ਸਿਹਤਯਾਬ ਹੋਏ ਹਨ, ਜਿਨ੍ਹਾਂ ਵਿਚੋਂ ਜਲੰਧਰ 4, ਪਟਿਆਲਾ 3 ਅਤੇ ਪਠਾਨਕੋਟ 7 ਮਰੀਜ਼ ਸਿਹਤਯਾਬ ਹੋਏ ਹਨ।

ਸੂਬੇ 'ਚ ਕੁੱਲ 124266 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 2608 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 2106 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 451 ਲੋਕ ਐਕਟਿਵ ਮਰੀਜ਼ ਹਨ।

ਐਤਵਾਰ ਨੂੰ 93 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 35, ਜਲੰਧਰ ਤੋਂ 23, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਬਰਨਾਲਾ, ਮੁਹਾਲੀ, ਅਤੇ ਹੁਸ਼ਿਆਰਪੁਰ ਵਿੱਚੋਂ ਇੱਕ-ਇੱਕ ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ 10, ਪਠਾਨਕੋਟ 2, ਫਰੀਦਕੋਟ 3, ਸੰਗਰੂਰ 5, ਪਟਿਆਲਾ 7 ਅਤੇ ਗੁਰਦਾਸਪੁਰ ਤੋਂ 3 ਨਵੇਂ ਕੇਸ ਸਾਹਮਣੇ ਆਏ ਹਨ।