ਨਵਜੋਤ ਸਿੱਧੂ ਨੇ ਫਿਰ ਆਪਣੀ ਸਰਕਾਰ ਖਿਲਾਫ ਫਰੋਲੇ ਪੋਤੜੇ

Tags

ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਕਰਾਏ ਗਏ 'ਸਪੀਕ ਅੱਪ ਇੰਡੀਆ' ਪ੍ਰੋਗਰਾਮ 'ਚ ਸ਼ਾਮਲ ਹੋਏ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਖੁੱਲ੍ਹ ਕੇ ਭੜਾਸ ਕੱਢੀ। ਅੱਜ ਪੰਜਾਬ ਦੇ ਟੈਲੇਂਟ ਨੂੰ ਮੌਕਾ ਨਹੀਂ ਮਿਲਣ ਕਾਰਣ ਉਹ ਵਿਦੇਸ਼ ਭੱਜ ਰਹੇ ਹਨ। ਚੋਣਾਂ ਅਗਲੀਆਂ ਚੋਣਾਂ ਲਈ ਨਹੀਂ ਹੁੰਦੀਆਂ। ਸਿਸਟਮ ਲੋਕਾਂ ਨੂੰ ਖਾ ਰਿਹਾ ਹੈ। ਸਿਸਟਮ ਫੇਲ ਹੋ ਗਿਆ ਹੈ। ਉਸ 'ਚ ਸੁਧਾਰ ਕਿਉਂ ਨਹੀਂ ਕਰਦੇ। ਅੱਜ ਨੌਜਵਾਨਾਂ ਨੂੰ ਕੁਆਲਿਟੀ ਐਜੂਕੇਸ਼ਨ ਅਤੇ ਮੌਕੇ ਮੁਹੱਈਆ ਕਰਵਾਉਣ ਦੀ ਲੋੜ ਹੈ। ਸਾਨੂੰ ਯੂਥ ਪਾਲਿਸੀ ਲਾਜ਼ਮੀ ਬਣਾਉਣੀ ਹੋਵੇਗੀ ਤਾਂ ਜੋ ਸਾਡਾ ਟੈਲੇਂਟ ਵਿਦੇਸ਼ ਨਾ ਜਾਵੇ।

ਮੈਂ ਇਸ ਪ੍ਰੋਗਰਾਮ 'ਚ ਸੈਮ ਪਿਤ੍ਰੋਦਾ ਦੇ ਕਹਿਣ 'ਤੇ ਸ਼ਾਮਲ ਹੋਇਆ ਹਾਂ, ''ਬੜੀ ਦੇਰ ਕਰ ਦਿੱਤੀ ਜਨਾਬ ਆਉਂਦੇ-ਆਉਂਦੇ ਪਰ ਦੇਰ ਆਏ ਦਰੁਸਤ ਆਏ।'' ਆਪਣੇ ਸ਼ਾਇਰਾਨਾ ਅੰਦਾਜ਼ 'ਚ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਏ ਬਿਨਾਂ ਵਿਰੋਧੀਆਂ 'ਤੇ ਵੀ ਤਿੱਖੇ ਨਿਸ਼ਾਨੇ ਵਿੰਨ੍ਹੇ। ਸਿੱਧੂ ਨੇ ਸ਼ਾਇਰਾਨਾ ਸ਼ੁਰੂਆਤ ਕਰਦੇ ਹੋਏ ਕਿਹਾ, 'ਬਹੁਤ ਦਰਿਆ ਹੀ ਨਹੀਂ ਜਿਸ 'ਚ ਨਹੀਂ ਰਵਾਨੀ ਜਦ ਜੋਸ਼ ਹੀ ਨਹੀਂ ਤਾਂ ਲੱਲ੍ਹਾ ਕਿਸ ਕੰਮ ਦੀ ਜਵਾਨੀ' ਪੰਜਾਬ ਦਾ ਪੈਸਾ ਪ੍ਰਾਈਵੇਟ ਜੇਬਾਂ 'ਚ ਜਾ ਰਿਹਾ ਹੈ। ਲੋਕਾਂ ਦਾ ਪੈਸਾ ਲੋਕਾਂ ਦੇ ਕੋਲ ਜਾਣਾ ਚਾਹੀਦਾ ਹੈ। ਅੱਜ ਡੈਮੇਜ ਕੰਟਰੋਲ ਹੋ ਸਕਦਾ ਹੈ ਪਰ ਦੇਰ ਹੋ ਗਈ ਤਾਂ ਡੈਮੇਜ ਕੰਟਰੋਲ ਨਹੀਂ ਹੋਵੇਗਾ।