ਪੰਜਾਬ ਵਿੱਚ ਵਧੇ ਕੋਰੋਨਾ ਕੇਸਾਂ ਕਾਰਨ ਕੈਪਟਨ ਨੇ ਫੇਰ ਕਰਤਾ ਨਵਾਂ ਐਲਾਨ

Tags

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ 7ਵੀਂ ਵਾਰ ਪੰਜਾਬ ਦੇ ਲੋਕਾਂ ਨਾਲ ਆਨਲਾਈਨ ਜੁੜੇ ਅਤੇ ਉਨ੍ਹਾਂ ਨੇ ਕਈ ਮੁੱਦਿਆਂ 'ਤੇ ਚਰਚਾ ਕੀਤੀ ਹੈ। ਇਸ ਦੌਰਾਨ ਕੈਪਟਨ ਇਕ ਵਾਰ ਫਿਰ ਚੀ-ਨ 'ਤੇ ਭ-ੜ-ਕੇ। ਉਥੇ ਹੀ ਉਨ੍ਹਾਂ ਨੇ ਗਲਵਾਨ 'ਚ ਸ਼-ਹੀ-ਦ ਹੋਏ ਪੰਜਾਬ 4 ਜਵਾਨਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ 'ਚ ਵਾਧਾ ਕੀਤਾ ਗਿਆ ਹੈ, ਜੋ ਕਿ 12 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕਰਨ ਦਾ ਫੈਸਲਾ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਹੈ।

ਕੈਪਟਨ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਰਹੱਦਾਂ 'ਤੇ ਤਾਇਨਾਤ ਫੌ-ਜੀ-ਆਂ ਨੂੰ ਗੋ-ਲੀ- ਆਂ ਚਲਾਉਣ ਦੀ ਆਗਿਆ ਦੇਣ ਲਈ ਆਪਣੀ ਨੀਤੀ 'ਚ ਤਬਦੀਲੀ ਕਰੇ। ਉਨ੍ਹਾਂ ਕਿਹਾ ਕਿ ਮੈਂ ਹ-ਥਿ-ਆ- ਰਾਂ ਤੋਂ ਬਿਨਾਂ ਐਲ. ਏ. ਸੀ. 'ਤੇ ਸਿਪਾਹੀਆਂ ਨੂੰ ਭੇਜਣ ਦਾ ਸਮਰਥਨ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਨੀਤੀ ਇਹ ਹੋਣੀ ਚਾਹੀਦੀ ਹੈ ਕਿ ਜੇ ਉਹ ਸਾਡੇ ਇਕ ਜਵਾਨ ਨੂੰ ਸ਼-ਹੀ-ਦ ਕਰਦੇ ਹਨ ਤਾਂ ਸਾਨੂੰ ਉਨ੍ਹਾਂ ਦੇ 5 ਫੌਜੀਆਂ ਨੂੰ ਮੌ-ਤ ਦੇ ਘਾਟ ਉਤਾਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫੌ-ਜੀ-ਆਂ ਨੂੰ ਨਿਹੱਥੇ ਭੇਜਣਾ ਜਾਂ ਉਨ੍ਹਾਂ ਨੂੰ ਆਪਣਾ ਬਚਾਅ ਕਰਨ ਦੀ ਇਜਾਜ਼ਤ ਨਾ ਦੇਣਾ ਗਲਤ ਹੈ।