ਪੰਜਾਬ ਵਿੱਚ ਫਿਰ ਤੋਂ ਲੱਗਿਆ ਲਾਕਡਾਊਨ, ਜਾਣੋ ਕੀ ਖੁਲ੍ਹਾ ਰਹੇਗਾ ਤੇ ਕੀ ਬੰਦ

Tags

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਕੈਂਡ ਅਤੇ ਜਨਤਕ ਛੁੱਟੀਆਂ ਦੇ ਦਿਨ ਸਖ਼ਤ ਲੌਕਡਾਊਨ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਫੈਸਲਾ ਕੋਵਿਡ ਦੇ ਕਮਿਊਨਿਟੀ ਫੈਲਾ ਦੇ ਖਦਸ਼ਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਇਹ ਸੰਕੇਤ ਹੈ ਕਿ ਰਾਜ ਵਿੱਚ ਮਹਾਮਾਰੀ ਦੀ ਚੋਟੀ ਅਜੇ ਦੋ ਮਹੀਨੇ ਹੋਰ ਬਾਕੀ ਹੈ। ਸਾਰੇ ਨਾਗਰਿਕਾਂ ਨੂੰ, ਮੈਡੀਕਲ ਸਟਾਫ ਅਤੇ ਜ਼ਰੂਰੀ ਸੇਵਾ ਨੂੰ ਛੱਡ ਕੇ, ਕੋਵਾ ਐਪ ਤੋਂ ਈ-ਪਾਸ ਡਾਊਨਲੋਡ ਕਰਨਾ ਲਾਜ਼ਮੀ ਹੋਏਗਾ। ਮੁੱਖ ਮੰਤਰੀ ਨੇ ਇੱਕ ਵੀਡੀਓ ਕਾਨਫਰੰਸ ਵਿੱਚ ਮਹਾਮਾਰੀ ਦੀ ਸਥਿਤੀ ਅਤੇ ਹੋਰ ਅੱਗੇ ਇਸਦੇ ਫੈਲਾ ਨੂੰ ਰੋਕਣ ਲਈ ਰਾਜ ਦੀ ਤਿਆਰੀ ਦਾ ਜਾਇਜ਼ਾ ਲੈਂਦੇ ਹੋਏ ਇਹ ਨਿਰਦੇਸ਼ ਦਿੱਤੇ ਹਨ।

ਇਸ ਦੌਰਾਨ ਪਬਲਿਕ ਮੂਵਮੈਂਟ ਤੇ ਸਖ਼ਤੀ ਨਾਲ ਰੋਕ ਲਾਈ ਜਾਵੇਗੀ ਅਤੇ ਸਿਰਫ ਉਹੀ ਲੋਕ ਆਵਾਜਾਈ ਕਰ ਸਕਣਗੇ ਜਿਨ੍ਹਾਂ ਕੋਲ ਕੋਵਾ ਐਪ ਰਾਹੀਂ ਈ-ਪਾਸ ਹੋਵੇਗਾ। ਮੁੱਖ ਮੰਤਰੀ ਨੇ ਕਿਹਾ, ਹਾਲਾਂਕਿ ਉਦਯੋਗ ਨੂੰ ਸਾਰੇ ਦਿਨ ਆਮ ਤੌਰ 'ਤੇ ਕੰਮ ਕਰਨ ਦੀ ਆਗਿਆ ਮਿਲੇਗੀ। ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਕਿਹਾ ਕਿ ਵੱਡੀ ਭੀੜ ਇਕੱਠੀ ਹੋਣ ਤੋਂ ਰੋਕਣ ਲਈ ਇਨ੍ਹਾਂ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।