ਬਜ਼ਾਰਾਂ ਦੀ ਰੌਣਕ ਹੋਈ ਖਤਮ, ਸਰਕਾਰ ਨੇ ਫੇਰ ਕਰਤਾ ਨਵਾਂ ਐਲਾਨ

Tags

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਵੀਕੈਂਡ ਅਤੇ ਸਰਕਾਰੀ ਛੁੱਟੀਆਂ ਵਾਲੇ ਦਿਨ ਪਾਬੰਦੀਆਂ ਸੰਬੰਧੀ ਦਿਸ਼ਾ ਨਿਰਦੇਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਸੀ। ਸੂਬਾ ਸਰਕਾਰ ਨੇ ਇਹ ਫੈਸਲਾ ਪੰਜਾਬ 'ਚ ਵੱਧਦੇ ਕੋਰੋਨਾ ਦੇ ਪ੍ਰਸਾਰ ਨੂੰ ਵੇਖਦੇ ਹੋਏ ਕੀਤਾ ਹੈ। ਜਿਸ ਦੇ ਤਹਿਤ ਅੱਜ ਸ਼ਨੀਵਾਰ ਤੋਂ ਪੰਜਾਬ 'ਚ ਵੀਕਐਂਡ ਲੌਕਡਾਊਨ ਸਖ਼ਤੀ ਨਾਲ ਲਾਗੂ ਹੋਵੇਗਾ।ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਅੱਜ ਸ਼ਾਮ ਪੰਜ ਵਜੇ ਤੋਂ ਬੰਦ ਹੋ ਜਾਣਗੀਆਂ ਅਤੇ ਸੋਮਵਾਰ ਸੇਵਰ ਤੱਕ ਬੰਦ ਹੀ ਰਹਿਣਗੀਆਂ। ਅਜਿਹੇ 'ਚ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਮੁਤਾਬਕ ਸ਼ਨੀਵਾਰ ਅੰਮ੍ਰਿਤਸਰ 'ਚ ਲੌਕਡਾਊਨ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ।

ਸ਼ਨੀਵਾਰ ਅਤੇ ਐਤਵਾਰ ਲਈ ਜਾਰੀ ਹੋਏ ਲੋਕਡਾਊਨ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਅੱਜ ਮੁੜ ਤੋਂ ਸੜਕਾਂ ਸੁੰਨੀਆਂ ਦਿਖਾਈ ਦਿੱਤੀਆਂ। ਇੱਥੋਂ ਤਕ ਕਿ ਬਾਜ਼ਾਰ ਵੀ ਮੁਕੰਮਲ ਤੌਰ 'ਤੇ ਬੰਦ ਹਨ। ਸਿਰਫ ਮੈਡੀਕਲ ਸਟੋਰ ਅਤੇ ਸ਼ ਰਾਬ ਦੇ ਠੇਕੇ ਖੁੱਲ੍ਹੇ ਹਨ।ਇਸ ਅਨੁਸਾਰ, ਅੰਤਰ-ਜ਼ਿਲ੍ਹਾ ਆਵਾਜਾਈ ਲਈ ਈ-ਪਾਸ ਦੀ ਲੋੜ ਹੋਵੇਗੀ। ਐਤਵਾਰ ਸਿਰਫ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਨਾਲ ਸਬੰਧਤ ਦੁਕਾਨਾਂ ਖੋਲ੍ਹਣ ਦੀ ਆਗਿਆ ਹੋਵੇਗੀ। ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਅਗਲੇ ਹੁਕਮਾਂ ਤੱਕ ਵੀਕੈਂਡ ਅਤੇ ਛੁੱਟੀਆਂ 'ਤੇ ਲਾਗੂ ਰਹਿਣਗੇ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਨ੍ਹਾਂ ਨਵੇਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ- ਜ਼ਰੂਰੀ ਚੀਜ਼ਾਂ / ਸੇਵਾਵਾਂ ਨਾਲ ਸਬੰਧਤ ਦੁਕਾਨਾਂ ਸ਼ਾਮ 7 ਵਜੇ ਤੱਕ ਸਾਰੇ ਦਿਨ ਖੁੱਲੀਆਂ ਰਹਿਣਗੀਆਂ। ਰੈਸਟੋਰੈਂਟ (ਟੈਕ-ਹੋਮ / ਹੋਮ ਡਿਲਿਵਰੀ ਲਈ) ਅਤੇ ਸ਼ ਰਾਬ ਦੀਆਂ ਦੁਕਾਨਾਂ ਵੀ ਰਾਤ 8 ਵਜੇ ਤੱਕ ਖੁੱਲੀਆਂ ਰਹਿਣਗੀਆਂ। ਹਾਲਾਂਕਿ, ਹੋਰ ਦੁਕਾਨਾਂ, ਭਾਵੇਂ ਇਹ ਇਕੱਲੇ ਜਾਂ ਸ਼ਾਪਿੰਗ ਮਾਲ ਹਨ, ਐਤਵਾਰ ਨੂੰ ਬੰਦ ਰਹਿਣਗੀਆਂ।ਜਦੋਂਕਿ ਇਹ ਦੋਕਾਨਾਂ ਅਤੇ ਮਾਲ ਸ਼ਨੀਵਾਰ ਸ਼ਾਮ 5 ਵਜੇ ਤਕ ਖੁੱਲ੍ਹ ਸਕਦੇ ਹਨ। ਪਰ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਅਜਿਹੀ ਯਾਤਰਾ ਲਈ ਕੋਈ ਪਾਸ ਦੀ ਲੋੜ ਨਹੀਂ ਪਵੇਗੀ।

ਇਸ ਤੋਂ ਇਲਾਵਾ, ਵਿਆਹ ਦੇ ਕਾਰਜਾਂ ਲਈ ਈ-ਪਾਸ ਦੀ ਵੀ ਜ਼ਰੂਰਤ ਹੋਏਗੀ, ਅਤੇ ਇਹ ਸਿਰਫ 50 ਖਾਸ ਵਿਅਕਤੀਆਂ ਲਈ ਜਾਰੀ ਕੀਤਾ ਜਾਵੇਗਾ। ਐਤਵਾਰ ਨੂੰ ਬੰਦ ਹੋਣ ਤੋਂ ਇਲਾਵਾ, ਜ਼ਿਲ੍ਹਾ ਮੈਜਿਸਟ੍ਰੇਟ ਸਬੰਧਤ ਬਾਜ਼ਾਰਾਂ ਦੀਆਂ ਐਸੋਸੀਏਸ਼ਨਾਂ ਨਾਲ ਵਿਚਾਰ ਵਟਾਂਦਰਾ ਕਰ, ਹਫ਼ਤੇ ਦੇ ਕਿਸੇ ਵੀ ਦਿਨ ਗੈਰ-ਜ਼ਰੂਰੀ ਦੁਕਾਨਾਂ ਬੰਦ ਕਰਨ ਦਾ ਆਦੇਸ਼ ਦੇ ਸਕਦਾ ਹੈ। ਖ਼ਾਸਕਰ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਜਿੱਥੇ ਕੇਸ ਜ਼ਿਆਦਾ ਹਨ। ਈ-ਪਾਸ ਰਾਹੀਂ ਹੀ ਅੰਤਰ-ਜ਼ਿਲ੍ਹਾ ਆਵਾਜਾਈ ਦੀ ਆਗਿਆ ਹੋਵੇਗੀ, ਜੋ ਸਿਰਫ ਜ਼ਰੂਰੀ ਕੰਮ ਲਈ ਜਾਰੀ ਕੀਤੇ ਜਾਣਗੇ।