ਅੱਜ 21 ਜੂਨ, 2020 ਨੂੰ ਦੇਸ਼ ਵਿੱਚ ਸਭ ਤੋਂ ਵੱਡਾ ਸੂਰਜ ਗ੍ਰਹਿਣ ਲੱਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦੇ ਨਾਲ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵੀ ਹੈ। ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। 21 ਜੂਨ, 2015 ਨੂੰ ਪਹਿਲੀ ਵਾਰ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਅੱਜ ਪਹਿਲਾਂ ਮੌਕਾ ਸੀ ਜਦੋਂ ਯੋਗ ਦਿਵਸ ਨੂੰ ਡਿਜੀਟਲ ਤਰੀਕੇ ਨਾਲ ਮਨਾਇਆ ਗਿਆ। ਇਸ ਸਾਲ ਦਾ ਯੋਗ ਥੀਮ 'ਘਰ 'ਚ ਯੋਗ ਤੇ ਪਰਿਵਾਰ ਨਾਲ ਯੋਗ' ਹੈ। ਮੋਦੀ ਨੇ ਕਿਹਾ ਕਿ ਕੋਵਿਡ-19 ਵਾਇਰਸ ਖਾਸ ਤੌਰ 'ਤੇ ਸਾਡੇ ਸਾਹ ਤੰਤਰ, ਯਾਨੀ ਕਿ respiratory system 'ਤੇ ਹਮਲਾ ਕਰਦਾ ਹੈ।
ਸਾਡੇ respiratory system ਨੂੰ ਤਕੜਾ ਕਰਨ 'ਚ ਸਭ ਤੋਂ ਜ਼ਿਆਦਾ ਮਦਦ ਪ੍ਰਾਣਾਯਾਮ ਨਾਲ ਹੀ ਮਿਲਦੀ ਹੈ। ਉਨ੍ਹਾਂ ਯੋਗ ਰੋਜ਼ਾਨਾ ਅਭਿਆਸ 'ਚ ਸ਼ਾਮਲ ਕਰਨ ਲਈ ਕਿਹਾ। ਮੋਦੀ ਨੇ ਕਿਹਾ ਅੰਤਰਰਾਸ਼ਟਰੀ ਯੋਗ ਦਿਵਸ ਇਕਜੁੱਟਤਾ ਦਾ ਦਿਨ ਹੈ। ਉਨ੍ਹਾਂ ਕਿਹਾ "ਕੋਰੋਨਾ ਸੰਕਟ ਦੌਰਾਨ ਦੁਨੀਆਂ ਭਰ ਦੇ ਲੋਕਾਂ ਦਾ My Life-My Yoga ਵੀਡੀਓ ਬਲੌਗਿੰਗ 'ਚ ਹਿੱਸਾ ਲੈਣਾ ਦਿਖਾਉਂਦਾ ਹੈ ਕਿ ਯੋਗ ਪ੍ਰਤੀ ਉਤਸ਼ਾਹ ਕਿੰਨਾ ਵਧ ਰਿਹਾ ਹੈ।" ਪ੍ਰਧਾਨ ਮੰਤਰੀ ਨੇ ਕਿਹਾ ਸਵਾਮੀ ਵਿਵੇਕਾਨੰਦ ਕਹਿੰਦੇ ਸਨ "ਇਕ ਆਦਰਸ਼ ਵਿਅਕਤੀ ਉਹ ਹੈ ਜੋ ਕਿਰਿਆਸ਼ੀਲ ਰਹਿੰਦਾ ਹੈ ਤੇ ਜ਼ਿਆਦਾ ਗਤੀਸ਼ੀਲਤਾ 'ਚ ਵੀ ਸੰਪੂਰਨ ਸ਼ਾਂਤੀ ਦਾ ਅਨੁਭਵ ਕਰਦਾ ਹੈ।"
ਕਿਸੇ ਵੀ ਵਿਅਕਤੀ ਲਈ ਇਹ ਬਹੁਤ ਵੱਡੀ ਸਮਰੱਥਾ ਹੁੰਦੀ ਹੈ। ਉਨ੍ਹਾਂ ਕਿਹਾ "ਬੱਚੇ, ਬੁੱਢੇ, ਨੌਜਵਾਨ, ਪਰਿਵਾਰ ਦੇ ਬਜ਼ੁਰਗ, ਸਾਰੇ ਜਦੋਂ ਇਕੱਠੇ ਯੋਗ ਮਾਧਿਆਮ ਨਾਲ ਜੁੜਦੇ ਹਨ ਤਾਂ ਪੂਰੇ ਘਰ 'ਚ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਲਈ ਇਸ ਵਾਰ ਦਾ ਯੋਗ ਦਿਨ ਭਾਵਨਾਤਮਕ ਦਿਨ ਹੈ ਤੇ ਸਾਡੀ Family Bonding ਨੂੰ ਵਧਾਉਣ ਦਾ ਦਿਨ ਵੀ ਹੈ।"