ਪ੍ਰਤਾਪ ਬਾਜਵਾ ਦੀ ਬੜ੍ਹਕ ਤੋਂ ਬਾਅਦ ਕੈਪਟਨ ਨੇ ਕਿਸਾਨਾਂ ਲਈ ਕਰਤਾ ਵੱਡਾ ਐਲਾਨ

Tags

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਭਾਵੇਂ ਇੱਕ ਹੀ ਪਾਰਟੀ ਕਾਂਗਰਸ ਵਿੱਚ ਨੇ, ਪਰ ਦੋਵਾਂ ਦੇ ਵਿਚਾਲੇ ਸਿਆਸੀ ਬਿਆਨਬਾਜ਼ੀਆਂ ਤੋਂ ਇਨ੍ਹਾਂ ਦੋਵਾਂ ਵਿਚਾਲੇ ਚੱਲ ਰਹੀ ਸਿਆਸੀ ਖਿੱਚੋਤਾਣ ਦਾ ਅੰਦਾਜ਼ਾ ਲੱਗ ਜਾਂਦਾ ਹੈ। ਵਾਰ-ਵਾਰ ਸਰਕਾਰ 'ਤੇ ਸਵਾਲ ਚੁੱਕਣ 'ਤੇ ਮੁੱਖ ਕੈਪਟਨ ਅਮਰਿੰਦਰ ਸਿੰਘ ਕੈਂਪ ਵੱਲੋਂ ਵੀ ਜਵਾਬ ਦਿੱਤਾ ਗਿਆ ਹੈ, ਮੋਰਚਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਸੰਭਾਲਿਆ ਹੈ, ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਨਸੀਅਤ ਭਰੇ ਅੰਦਾਜ਼ ਵਿੱਚ ਸਲਾਹ ਦਿੱਤੀ ਹੈ।

ਪ੍ਰਤਾਪ ਸਿੰਘ ਬਾਜਵਾ ਜਦੋਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਖ਼ਿਲਾਫ਼ ਮੋਰਚਾ ਖੋਲਿਆਂ ਹੋਇਆ ਸੀ, ਹੁਣ ਪ੍ਰਤਾਪ ਸਿੰਘ ਬਾਜਵਾ ਕੈਪਟਨ ਸਰਕਾਰ ਨੂੰ ਕਈ ਮੋਰਚਿਆਂ 'ਤੇ ਘੇਰ ਦੇ ਨਜ਼ਰ ਆਉਂਦੇ ਨੇ। ਬਿਜਲੀ ਦੇ ਬਿੱਲ,ਐਕਸਾਇਜ਼ ਪਾਲਿਸੀ ਅਤੇ ਗੰਨਾਂ ਕਿਸਾਨਾਂ ਦੀ ਬਕਾਇਆ ਰਾਸ਼ੀ ਇਹ ਉਹ ਤਾਜ਼ਾ ਮੁੱਦੇ ਨੇ ਜਿਸ ਨੂੰ ਲੈਕੇ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਚਿੱਠਿਆਂ ਰਾਹੀ ਸਰਕਾਰ ਦੇ ਕੰਮ-ਕਾਜ ਨੂੰ ਲੈਕੇ ਕਈ ਸਵਾਲ ਚੁੱਕੇ ਨੇ।