ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਮੰਗਲਵਾਰ ਸਵੇਰੇ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਟੈਸਟ ਕੀਤਾ ਗਿਆ। ਉਨ੍ਹਾਂ ਦੀ ਸ਼ਾਮ ਨੂੰ ਆਈ ਜਾਂਚ ਰਿਪੋਰਟ 'ਚ ਕੋਰੋਨਾ ਦੀ ਪੁਸ਼ਟੀ ਨਹੀਂ ਹੋਈ। ਇਸ ਤੋਂ ਬਾਅਦ ਦਿੱਲੀ ਸਰਕਾਰ, ਆਮ ਆਦਮੀ ਪਾਰਟੀ ਅਤੇ ਉਨ੍ਹਾਂ ਦੇ ਤਮਾਤ ਚਾਹੁੰਣ ਵਾਲਿਆਂ ਨੇ ਰਾਹਤ ਦਾ ਸਾਹ ਲਿਆ ਹੈ। ਜ਼ਿਕਰਯੋਗ ਹੈ ਕਿ ਅਸਲ ਵਿਚ ਇਸੇ ਐਤਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਚਾਨਕ ਤਬੀਅਤ ਵਿਗੜ ਗਈ। ਕੇਜਰੀਵਾਲ ਨੇ ਹਲਕਾ ਬੁਖਾਰ ਤੇ ਗਲ਼ੇ 'ਚ ਖਰਾਸ਼ ਦੀ ਸ਼ਿਕਾਇਤ ਕੀਤੀ।
ਕੇਜਰੀਵਾਲ ਐਤਵਾਰ ਸ਼ਾਮ ਤੋਂ ਕਿਸੇ ਨੂੰ ਵੀ ਨਹੀਂ ਮਿਲ ਰਹੇ ਤੇ ਆਪਣੇ ਆਪ ਨੂੰ ਇਕਾਂਤ ਕਰ ਲਿਆ ਹੈ। ਦਰਅਸਲ, ਐਤਵਾਰ ਨੂੰ ਸੀਐਮ ਅਰਵਿੰਦ ਕੇਜਰੀਵਾਲ ਦੀ ਅਚਾਨਕ ਸਿਹਤ ਵਿਗੜ ਗਈ। ਕੇਜਰੀਵਾਲ ਨੂੰ ਹਲਕੇ ਬੁਖਾਰ ਤੇ ਗਲੇ ਦੀ ਖਰਾਸ਼ ਦੀ ਸ਼ਿਕਾਇਤ ਹੈ। ਇਸ ਦੇ ਨਾਲ ਉਨ੍ਹਾਂ ਨੇ ਸੋਮਵਾਰ ਨੂੰ ਹੋਣ ਵਾਲੀਆਂ ਸਾਰੀਆਂ ਮੀਟਿੰਗਾਂ ਨੂੰ ਰੱਦ ਕਰ ਦਿੱਤਾ ਸੀ। ਇਸੇ ਦੇ ਨਾਲ ਉਨ੍ਹਾਂ ਸੋਮਵਾਰ ਨੂੰ ਹੋਣ ਵਾਲੀਆਂ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਅਰਵਿੰਦ ਕੇਜਰੀਵਾਲ ਨੇ ਖ਼ੁਦ ਨੂੰ ਆਈਸੋਲੇਟ ਕੀਤਾ ਹੋਇਆ ਹੈ।