ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਕੋਰੋਨਾ ਮੁਕਤ ਬਣਾਉਣ ਦੇ ਦਾਅਵੇ ਕਰਦੇ ਹੋਏ ਮਿਸ਼ਨ ਫਤਿਹ ਆਰੰਭ ਕਰ ਰਹੇ ਹਨ ਪਰ ਕੈਪਟਨ ਦਾ ਇਹ ਮਿਸ਼ਨ ਫਲਾਪ ਸਾਬਤ ਹੋ ਰਿਹਾ ਹੈ। ਕੈਪਟਨ ਸਰਕਾਰ ਕੋਰੋਨਾ ਮਹਾਂਮਾਰੀ ਦੇ ਮਰੀਜ਼ਾਂ ਸਬੰਧੀ ਅਸਲ ਅਕੰ ੜੇ ਲੁ ਕਾ ਰਹੀ ਹੈ ਅਤੇ ਲਗਾਤਾਰ ਲੋਕਾਂ ਨੂੰ ਗੁੰ ਮਰਾ ਹ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਰੱਬ ਆਸਰੇ ਛੱਡ ਦਿੱਤਾ ਗਿਆ ਹੈ। ਘੱਗਰ ਦੇ ਮੁੱਦੇ 'ਤੇ ਸੰਸਦ ਮਾਨ ਨੇ ਕਿਹਾ ਕਿ ਮਾਨਸੂਨ ਦਾ ਸੀਜ਼ਨ ਇਸ ਵਾਰ ਤੈਅ ਸਮੇਂ ਪੂਰੇ ਜ਼ੋਰ ਸ਼ੋਰ ਨਾਲ ਆ ਰਿਹਾ ਹੈ,
ਜਦ ਕਿ ਘੱਗਰ ਦੀ ਮਾਰ ਵਿੱਚ ਮੂਨਕ ਅਤੇ ਖਨੌਰੀ ਇਲਾਕੇ ਨੂੰ ਬਚਾਉਣ ਦੇ ਲਈ ਪੰਜਾਬ ਸਰਕਾਰ ਨੇ ਅਜੇ ਤੱਕ ਇੱਕ ਫੁੱਟੀ ਕੌਡੀ ਵੀ ਜਾਰੀ ਨਹੀਂ ਕੀਤੀ ਹੈ। ਇਹ ਵਿਚਾਰ ਸੰਸਦ ਮੈਂਬਰ ਭਗਵੰਤ ਮਾਨ ਨੇ ਸਥਾਨਕ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੇਸ਼ ਕੀਤੇ। ਮਾਨ ਨੇ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਅਸਲ ਅੰਕੜਿਆਂ ਨੂੰ ਲੁਕਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਹ ਮੁੱਦਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਸਾਹਮਣੇ ਵੀ ਰੱਖਿਆ ਹੈ। ਮਾਨ ਨੇ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਵਲੰਟੀਅਰ ਤੌਰ 'ਤੇ ਪਿੰਡ-ਪਿੰਡ 'ਚ ਕੋਰੋਨਾ ਪੜਤਾਲ ਕਰਵਾਏਗੀ।
ਪਿਛਲੇ ਦਿਨਾਂ ਉਨ੍ਹਾਂ ਘੱਗਰ ਦਾ ਦੌਰਾ ਕੀਤਾ ਤਾਂ ਐਕਸੀਅਨ ਡਰੇਨਜ਼ ਵਿਭਾਗ ਨੇ ਉਨ੍ਹਾਂ ਨੂੰ ਦੱਸਿਆ ਕਿ ਵਿਭਾਗ ਨੇ 2.47 ਕਰੋੜ ਦਾ ਐਸਟੀਮੇਟ ਬਣਾ ਕੇ ਸਰਕਾਰ ਨੂੰ ਭੇਜਿਆ ਗਿਆ ਹੈ ਪਰ ਅਜੇ ਤੱਕ ਸਰਕਾਰ ਨੇ ਕੋਈ ਫੰਡ ਜਾਰੀ ਨਹੀਂ ਕੀਤਾ ਲਿਹਾਜਾ ਕਿ ਇਸ ਵਾਰ ਵੀ ਇਲਾਕੇ ਦੇ ਲੋਕਾਂ ਲਈ ਘੱਗਰ ਆਫਤ ਬਣ ਕਰ ਆਏਗਾ।