ਇਥੇ ਸ੍ਰੀ ਹੇਮਕੁੰਟ ਸਾਹਿਬ ਲੰਗਰ ਸੇਵਾ ਸੁਸਾਇਟੀ ਅਜਨਾਲਾ (ਰਜਿ) ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਦੀ ਹੋਈ ਮੀਟਿੰਗ 'ਚ ਕੇਂਦਰ ਸਰਕਾਰ ਵਲੋਂ ਕਰੋਨਾ ਮ ਹਾਂਮਾ ਰੀ ਦੇ ਫੈਲਾਓ ਦੀ ਰੋਕਥਾਮ ਲਈ ਲਾਗੂ ਲਾਕਡਾਊਨ 'ਚ ਢਿੱਲ ਦੇ ਕੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰ ਦੀ ਸਮਾਂਬੱਧ ਖੁੱਲ੍ਹ ਦਿੱਤੇ ਜਾਣ ਲਈ ਸਵਾਗਤ ਕੀਤਾ | ਉਪਰੰਤ ਗੱਲਬਾਤ ਦੌਰਾਨ ਪ੍ਰਮੁੱਖ ਸੇਵਾਦਾਰਾਂ ਭਾਈ ਸਰਵਨ ਸਿੰਘ ਨਿਪਾਲ ਤੇ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਮੀਟਿੰਗ 'ਚ ਵਿਚਾਰਾਂ ਕੀਤੀਆਂ ਗਈਆਂ ਕਿ ਬਰਫੀਲੀ ਪਹਾੜੀਆਂ ਜੰਮੂ ਕਸ਼ਮੀਰ 'ਚ ਸਥਿਤ ਪ੍ਰਮੁੱਖ ਧਾਰਮਿਕ ਅਸਥਾਨ
ਸ੍ਰੀ ਅਮਰਨਾਥ ਦੀ ਯਾਤਰਾ ਲਈ ਸ਼ਰਧਾਲੂਆਂ ਨੂੰ 15 ਜੁਲਾਈ ਤੋਂ 3 ਅਗਸਤ ਤੱਕ ਛੋਟ ਦਿੱਤੀ ਗਈ ਹੈ, ਪਰ ਕੇਂਦਰ ਸਰਕਾਰ ਵਲੋਂ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਦੀ ਮਿਤੀ ਨਿਰਧਾਰਿਤ ਕਰਨ 'ਚ ਅਜੇ ਤੱਕ ਫੈਸਲਾ ਨਹੀਂ ਲਿਆ ਗਿਆ |