ਲਓ! ਟਰੰਪ ਨੇ ਕੱਢਤਾ ਨਵਾਂ ਹੀ ਸੱਪ! ਭਾਰਤ ਲਈ ਖੁਸ਼ੀ ਵਾਲੀ ਖ਼ਬਰ!

Tags

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਕਾਰਨ ਜੀ-7 ਦੇਸ਼ਾਂ ਦੀ ਬੈਠਕ ਅੱਗੇ ਪਾ ਦਿੱਤੀ ਹੈ ਅਤੇ ਉਨ੍ਹਾਂ ਇਸ 'ਚ ਹੋਰ ਨਵੇਂ ਦੇਸ਼ਾਂ ਨੂੰ ਸ਼ਾਮਿਲ ਕਰਨ ਦੀ ਇੱਛਾ ਵੀ ਜ਼ਾਹਿਰ ਕੀਤੀ ਹੈ | ਉਨ੍ਹਾਂ ਕਿਹਾ ਕਿ ਉਹ ਇਸ ਸਮੂਹ ਨੂੰ ਪੁਰਾਣਾ ਸਮੂਹ ਮੰਨਦੇ ਹਨ ਜੋ ਵਿਸ਼ਵ 'ਚ ਹੋ ਰਹੀਆਂ ਸਰਗਰਮੀਆਂ ਦੀ ਨੁਮਾਇੰਦਗੀ ਨਹੀਂ ਕਰ ਰਿਹਾ, ਇਸ ਲਈ ਇਸ 'ਚ ਕੁਝ ਨਵੇਂ ਮੈਂਬਰ ਸ਼ਾਮਿਲ ਕੀਤੇ ਜਾਣ | ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਸੋਚਦੇ ਹਨ ਕਿ ਜਿਵੇਂ ਹੁਣ ਅਮਰੀਕਾ ਦੁਬਾਰਾ ਪਹਿਲਾਂ ਵਾਂਗ ਖੁੱਲ੍ਹ ਰਿਹਾ ਹੈ ਅਤੇ ਲੋਕ ਆਪਣੇ ਕੰਮਾਂ 'ਤੇ ਹੌਲੀ-ਹੌਲੀ ਪਰਤ ਰਹੇ ਹਨ, ਜਲਦੀ ਇਹ ਆਮ ਵਾਂਗ ਹੋ ਜਾਵੇਗਾ |

ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੀਆਂ ਚਿੰਤਾਵਾਂ ਦੇ ਬਾਵਜੂਦ ਅਮਰੀਕਾ ਜੀ-7 ਦੇਸ਼ਾਂ ਦੀ ਮੇਜ਼ਬਾਨੀ ਲਈ ਤਿਆਰ ਹੈ | ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ-ਚੀਨ ਦੇ ਟਕਰਾਅ ਦੇ ਚੱਲਦਿਆਂ ਭਾਰਤ ਜੇਕਰ ਜੀ-7 ਦੇਸ਼ਾਂ 'ਚ ਸ਼ਾਮਿਲ ਹੁੰਦਾ ਹੈ ਤਾਂ ਇਹ ਚੀਨ ਸਰਹੱਦੀ ਵਿਵਾਦ 'ਚ ਅਮਰੀਕਾ ਭਾਰਤ ਦੇ ਪਿੱਛੇ ਪੂਰੀ ਤਰ੍ਹਾਂ ਖੜ੍ਹਾ ਹੋ ਗਿਆ ਹੈ | ਹੁਣ ਤੱਕ 7 ਦੇਸ਼ਾਂ 'ਚ ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਬਰਤਾਨੀਆ ਸ਼ਾਮਿਲ ਹਨ | ਟਰੰਪ ਚਾਹੁੰਦੇ ਹਨ ਕਿ ਰੂਸ, ਭਾਰਤ, ਆਸਟ੍ਰੇਲੀਆ ਅਤੇ ਦੱਖਣੀ ਕੋਰੀਆ ਇਸ 'ਚ ਸ਼ਾਮਿਲ ਕੀਤੇ ਜਾਣ |

ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਦੇ ਨੇਤਾਵਾਂ ਦੀ ਇਸ ਸਾਲ ਅਮਰੀਕਾ 'ਚ ਮੁਲਾਕਾਤ ਕੀਤੀ ਜਾਣੀ ਸੀ ਪਰ ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਇਸ ਨੂੰ ਵੀ ਰੋਕ ਦਿੱਤਾ | ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਲੀਹ ਮੈਕਨੇਨੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਜੀ-7 ਨੂੰ ਵਧਦਾ ਦੇਖਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਸ਼ਾਇਦ ਜੂਨ ਅਖੀਰ ਤੱਕ ਅਮਰੀਕਾ 'ਚ ਜੀ-7 ਦੇਸ਼ਾਂ ਦਾ ਸੰਮੇਲਨ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਅਮਰੀਕਾ ਇਸ ਲਈ ਤਿਆਰ ਹੈ |