ਇਨ੍ਹਾਂ ਰੂਟਾਂ ਤੇ ਬੱਸਾਂ ਹੋਈਆਂ ਬੰਦ, ਹੁਣ ਬੱਸ ‘ਚ ਬੈਠ ਸਕਣਗੀਆਂ ਸਿਰਫ ਐਨ੍ਹੀਆਂ ਸਵਾਰੀਆਂ

Tags

ਪੰਜਾਬ ਸਰਕਾਰ ਵਲੋਂ ਸੂਬੇ 'ਚ ਅੱਜ ਤੋਂ ਵੀਕੈਂਡ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਅੱਜ ਤੋਂ ਇੰਟਰ ਸਟੇਟ ਬੱਸ ਸਰਵਿਸ ਬਿਲਕੁਲ ਬੰਦ ਹੈ। ਇਸ ਦੌਰਾਨ 15 ਸਵਾਰੀਆਂ ਤੋਂ ਵੱਧ ਬਸ 'ਚ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਨ੍ਹਾਂ ਨੂੰ ਮੈਡੀਕਲ ਚੈੱਕਅਪ ਤੋਂ ਬਾਅਦ ਹੀ ਬੱਸ 'ਚ ਬੈਠਣ ਦਿੱਤਾ ਜਾਵੇਗਾ। ਬਾਕੀ ਦਿਨ ਰੁਟੀਨ ਨਾਲ ਹੀ ਬੱਸਾਂ ਚੱਲਣਗੀਆਂ। ਫਿਲਹਾਲ ਅੱਜ ਜਲੰਧਰ ਦਾ ਬੱਸ ਸਟੈਂਡ ਇੱਕ ਦਮ ਸੁਨਸਾਨ ਦੇਖਣ ਨੂੰ ਮਿਲਿਆ ਤੇ ਕੋਈ ਵੀ ਸਵਾਰੀ ਨਹੀਂ ਆਈ। ਪਰ ਜੇਕਰ ਕਿਸੇ ਨੇ ਸੂਬੇ ਦੇ ਕਿਸੇ ਸ਼ਹਿਰ ਜਿਵੇਂ ਅੰਮ੍ਰਿਤਸਰ, ਲੁਧਿਆਣਾ, ਬਟਾਲਾ ,ਮੋਗਾ , ਹੁਸ਼ਿਆਰਪੁਰ , ਪਠਾਨਕੋਟ , ਮੋਹਾਲੀ ਜਾਣਾ ਹੈ, ਉਸ ਕੋਲ ਈ-ਪਾਸ ਹੋਣਾ ਲਾਜ਼ਮੀ ਹੈ। 

ਚੰਡੀਗੜ੍ਹ ਦੇ 43 ਬੱਸ ਅੱਡੇ 'ਤੇ ਪੰਜਾਬ ਅਤੇ ਹਰਿਆਣਾ ਦੀਆਂ ਬੱਸਾਂ ਦੀ ਐਂਟਰੀ ਬੈਨ ਕਰ ਦਿੱਤੀ ਗਈ ਹੈ। ਅਜਿਹੇ 'ਚ ਬੱਸਾਂ ਦੀ ਭਾਲ 'ਚ ਯਾਤਰੀ ਖੱਜਲ ਖੁਆਰ ਹੋ ਰਹੇ ਹਨ। ਚੰਡੀਗੜ੍ਹ 'ਚ ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਬਾਹਰੀ ਸੂਬਿਆਂ ਤੋਂ ਬੱਸ, ਟ੍ਰੇਨ, ਜਹਾਜ਼ ਰਾਹੀਂ ਆ ਰਹੇ ਲੋਕਾਂ ਕਰਕੇ ਕੋਰੋਨਾ ਵਾਇਰਸ ਦੇ ਕੇਸਾਂ 'ਚ ਇਜ਼ਾਫਾ ਹੋ ਰਿਹਾ ਹੈ।