ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਗਏ ਹਨ। ਅਫਰੀਦੀ ਨੇ ਕੋਵਿਡ-19 ਪਾਜ਼ੇਟਿਵ ਹੋਣ ਦੀ ਜਾਣਕਾਰੀ ਖ਼ੁਦ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ। ਅਫਰੀਦੀ ਪਿਛਲੇ ਕਾਫੀ ਮਹੀਨਿਆਂ ਤੋਂ ਆਪਣੇ ਫਾਊਂਡੇਸ਼ਨ ਰਾਹੀਂ ਪਾਕਿਸਤਾਨ 'ਚ ਕੋਰੋਨਾ ਨਾਲ ਸੰਕ੍ਰਮਿਤ ਤੇ ਇਸ ਦੀ ਵਜ੍ਹਾ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਟਵੀਟ 'ਤੇ ਸਿਹਤ ਖਰਾਬ ਹੋਣ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ, 'ਮੇਰੀ ਤਬੀਅਤ ਵੀਰਵਾਰ ਤੋਂ ਹੀ ਖਰਾਬ ਸੀ, ਮੇਰਾ ਸਰੀਰ ਬੁਰੀ ਤਰ੍ਹਾਂ ਦਰਦ ਕਰ ਰਿਹਾ ਹੈ।
ਮੈਂ ਆਪਣਾ ਟੈਸਟ ਕਰਵਾਇਆ ਤੇ ਮੇਰੀ ਰਿਪੋਰਟ ਪਾਜ਼ੇਟਿਵ ਆਈ ਹੈ। ਮੈਨੂੰ ਤੁਹਾਡੀ ਦੁਆਵਾਂ ਦੀ ਜ਼ਰੂਰਤ ਹੈ।' ਉਹ ਲੋਕਾਂ ਤਕ ਖਾਣਾ ਤੇ ਜ਼ਰੂਰਤ ਦੇ ਸਾਮਾਨ ਨੂੰ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਕੋਰੋਨਾ ਸੰਕ੍ਰਮਿਤ ਲੋਕਾਂ ਦੇ ਨਾਲ ਜ਼ਿਆਦਾ ਸਮਾਂ ਬਿਤਾਉਣ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਇਸ ਵਾਇਰਸ ਨਾਲ ਸੰਕ੍ਰਮਿਤ ਹੋਣ ਦੀ ਉਮੀਦ ਹੈ।