ਕੇਜਰੀਵਾਲ ਨੇ ਕਰ ਦਿਖਾਇਆ ਉਹ ਜੋ ਪ੍ਰਧਾਨ ਮੰਤਰੀ ਮੋਦੀ ਨਾ ਕਰ ਸਕਿਆ

Tags

ਸੋਮਵਾਰ 1 ਜੂਨ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਦਿੱਲੀ ਦੇ ਅੰਦਰ ਕੋਰੋਨਾਵਇਰਸ ਦੇ ਮਾਮਲੇ ਵੱਧ ਰਹੇ ਹਨ। ਅਜਿਹੇ ਵਿੱਚ ਦਿੱਲੀ ਦੀਆਂ ਸਰਹੱਦਾਂ ਨੂੰ ਖੋਲ੍ਹਣ ਲਈ ਉਨ੍ਹਾਂ ਨੇ ਜਨਤਾ ਤੋਂ ਰਾਇ ਮੰਗੀ ਹੈ। ਦਿੱਲੀ ਸਰਕਾਰ ਇਸ ਮਾਮਲੇ ਵਿੱਚ ਕਿਸੇ ਨੂੰ ਇਲਾਜ ਲਈ ਮਨ੍ਹਾ ਨਹੀਂ ਕਰੇਗੀ। ਪਰ ਕੁਝ ਲੋਕਾਂ ਦਾ ਸੁਝਾਅ ਹੈ ਕਿ ਜਦੋਂ ਤੱਕ ਕੋਰੋਨਾ ਮਹਾਂਮਾਰੀ ਹੈ ਉਦੋਂ ਤੱਕ ਦਿੱਲੀ ਦੇ ਲੋਕਾਂ ਲਈ ਹੀ ਬੈੱਡ ਰਿਜ਼ਰਵ ਰੱਖੇ ਜਾਣ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਇਲਾਜ ਮੁਫ਼ਤ ਹੈ।

ਇਸ ਕਾਰਨ ਦਿੱਲੀ ਦੀਆਂ ਸਰਹੱਦਾਂ ਖੁੱਲ੍ਹਣਗੀਆਂ ਤਾਂ ਦੇਸ਼ ਭਰ ਤੋਂ ਲੋਕ ਇੱਥੇ ਆਉਣਗੇ। ਅਜਿਹੇ ਵਿੱਚ 9 ਹਜ਼ਾਰ ਤੋਂ ਵੱਧ ਬੈੱਡ ਜੋ ਦਿੱਲੀ ਵਾਲਿਆਂ ਦੇ ਲਈ ਰੱਖੇ ਗਏ ਹਨ ਉਹ ਜਲਦੀ ਭਰ ਜਾਣਗੇ। ਕੇਜਰੀਵਾਲ ਮੁਤਾਬਕ ਇਸ ਬਾਰੇ ਜਨਤਾ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਆਪਣੀ ਰਾਇ ਦੇ ਸਕਦੀ ਹੈ। ਫ਼ਿਲਹਾਲ ਇੱਕ ਹਫ਼ਤੇ ਲਈ ਦਿੱਲੀ ਦੀਆਂ ਸਰਹੱਦਾਂ ਸੀਲ ਕੀਤੀਆਂ ਜਾਣਗੀਆਂ। ਅਗਲੇ ਹਫ਼ਤੇ ਜਨਤਾ ਦੇ ਸੁਝਾਅ ਅਤੇ ਮਾਹਰਾਂ ਦੀ ਰਾਇ ਦੇ ਆਧਾਰ ਉੱਤੇ ਇਸ ਬਾਰੇ ਅੱਗੇ ਫ਼ੈਸਲਾ ਲਿਆ ਜਾਵੇਗਾ।