ਯੋਗ ਗੁਰੂ ਬਾਬਾ ਰਾਮਦੇਵ ਦੀ ਪਤੰਜਲੀ ਕੰਪਨੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕੋਰੋਨਾ ਦੀ ਦਵਾਈ ਤਿਆਰ ਕੀਤੀ ਹੈ। ਕੋਰੋਨਾ ‘ਤੇ ਯੋਗ ਗੁਰੂ ਰਾਮਦੇਵ ਪ੍ਰੈਸ ਕਾਨਫਰੰਸ ਕਰ ਰਹੇ ਹਨ। ਉਨ੍ਹਾਂ ਨੇ ਆਯੁਰਵੈਦਿਕ ਦਵਾਈ ਨਾਲ ਕੋਰੋਨਾ ਦਾ ਇਲਾਜ਼ ਕਰਨ ਦਾ ਦਾਅਵਾ ਕੀਤਾ ਹੈ।
ਇਸ ਦੇ ਲਈ ਕੋਰੋਨਿਲ (Coronil) ਨਾਮ ਦੀ ਦਵਾਈ ਲਾਂਚ ਕੀਤੀ ਗਈ ਹੈ। ਇਸਨੂੰ ਪਤੰਜਲੀ ਯੋਗਪੀਥ ਦੁਆਰਾ ਬਣਾਇਆ ਗਿਆ ਹੈ। ਇਸ ਦੌਰਾਨਯੋਗ ਗੁਰੂ ਬਾਬਾ ਰਾਮਦੇਵ ਨੇ ਅੱਜ ਕੋਵਿਡ -19 ਦੇ ਇਲਾਜ਼ ਲਈ ‘ਦਿਵਿਆ ਕੋਰੋਨਿਲ ਟੈਬਲੇਟ’ ਲਾਂਚ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦਵਾਈ ਦਾ ਪ੍ਰਯੋਗ 280 ਲੋਕਾਂ ‘ਤੇ ਕੀਤਾ ਗਿਆ ਸੀ। ਦੱਸ ਦੇਈਏ ਕਿ ਪਤੰਜਲੀ ਆਯੁਰਵੈਦ ਦਵਾਈ’ ਦਿਵਿਆ ਕੋਰੋਨਿਲ ਟੈਬਲੇਟ ਦਾ ਕੋਰੋਨਾ ਮਰੀਜ਼ਾਂ ‘ਤੇਕਲੀਨਿਕਲ ਟਰਾਇਲ ਦੇ ਨਤੀਜਿਆਂ ਦਾ ਐਲਾਨ ਅੱਜ ਪਤੰਜਲੀ ਯੋਗਪੀਠ ਹਰਿਦੁਆਰ ਵਿਖੇ ਯੋਗ ਗੁਰੂ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਦੁਆਰਾ ਕੀਤਾ ਗਿਆ ਹੈ। ਕੋਰੋਨਿਲ ਕਿੱਟ ਦੀ ਕੀਮਤ 545 ਰੁਪਏ ਹੈ।
ਕੋਰੋਨਾ ਦੀ ਪਹਿਲੀ ਆਯੁਰਵੈਦਿਕ ਦਵਾਈ ਕੋਰੋਨਿਲ ਦੀ ਸ਼ੁਰੂਆਤ ਦੇ ਮੌਕੇ ‘ਤੇ ਬਾਬਾ ਰਾਮਦੇਵ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਮਰੀਜ਼ਾਂ ਵਿੱਚ ਇਸ ਦਵਾਈ ਦਾ ਕਲੀਨਿਕਲ ਟਰਾਇਲ ਹੋਇਆ, ਉਨ੍ਹਾਂ ਵਿੱਚੋਂ 69 ਪ੍ਰਤੀਸ਼ਤ ਮਰੀਜ਼ ਸਿਰਫ 3 ਦਿਨਾਂ ਵਿੱਚ ਪਾਜ਼ੀਟਿਵ ਤੋਂ ਨੈਗਟਿਵ ਅਤੇ 100 ਪ੍ਰਤੀਸ਼ਤ ਮਰੀਜ਼ ਸੱਤ ਦਿਨਾਂ ਵਿੱਚ ਕੋਰੋਨਾ ਤੋਂ ਮੁਕਤ ਹੋਏ ਹਨ। ਇਸ ਮੌਕੇ ਬਾਬਾ ਰਾਮਦੇਵ ਨੇ ਕਿਹਾ ਕਿ ਪੂਰਾ ਦੇਸ਼ ਇਸ ਪਲ ਦੀ ਉਡੀਕ ਕਰ ਰਿਹਾ ਹੈ ਕਿ ਕਿਤੇ ਵੀ ਕੋਰੋਨਾ ਵਾਇਰਸ ਦੀ ਦੀ ਦਵਾਈ ਮਿਲ ਜਾਵੇ।ਉਨ੍ਹਾਂ ਕਿਹਾ ਕਿ ਆਯੁਰਵੈਦ ਦੀ ਪਹਿਲੀ ਦਵਾਈ ਪਤੰਜਲੀ ਨੇ ਬਣਾਈ ਹੈ, ਜੋ ਕਲੀਨਿਕਲ ਨਿਯੰਤਰਿਤ ਟਰਾਇਲ ਤੋਂ ਬਾਅਦ ਅੱਜ ਲਾਂਚ ਕਰਨ ਲਈ ਤਿਆਰ ਹੈ।