ਜਲੰਧਰ ਵਿਚ ਕੋਰੋਨਾ ਵਾਇਰਸ ਦੇ 10 ਨਵੇ ਕੇਸ ਸਾਹਮਣੇ ਆਏ ਹਨ। ਇਹ ਸਾਰੇ ਮਰੀਜ਼ ਡਿਫੈਂਸ ਕਾਲੋਨੀ ਦੇ ਸੈਨੇਟਰੀ ਕਾਰੋਬਾਰੀ ਦੇ ਸੰਪਰਕ ਵਿਚ ਆਏ ਹਨ। ਇਹਨਾਂ ਵਿਚੋਂ 7 ਕਾਰੋਬਾਰੀ ਦੇ ਪਰਿਵਾਰ ਦੇ ਮੈਂਬਰ ਅਤੇ 3 ਕਰਮਚਾਰੀ ਹਨ। ਇਹਨਾਂ ਵਿਚੋ ਦੋ ਕਰਮਚਾਰੀ ਤਾਂ ਹਿਮਾਚਲ ਨਾਲ ਸੰਬਧ ਰੱਖਦੇ ਹਨ। ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜਾ ਦਾ ਅੰਕੜਾ 2300 ਨੂੰ ਪਾਰ ਕਰ ਗਿਆ ਹੈ। ਹੁਣ ਤੱਕ 2000 ਮਰੀਜ਼ ਕੋਰੋਨਾ ਨੂੰ ਹਰਾਉਣ ਵਿਚ ਸਫਲ ਹੋਏ ਹਨ। ਪੰਜਾਬ ਹੁਣ ਤੱਕ 44 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।
ਸਰਕਾਰ ਵੱਲੋ ਹਦਾਇਤ ਦਿੱਤੀ ਜਾ ਰਹੀ ਹੈ ਕਿ ਸੋਸ਼ਲ ਡਿਸਟੈਸਿੰਗ ਬਣਾਉ ਅਤੇ ਮਾਸਕ ਪਹਿਣਨਾ ਵੀ ਬਹੁਤ ਜਰੂਰੀ ਹੈ ਤਾਂ ਹੀ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ।ਹੁਣ ਜਲੰਧਰ ਵਿਚ ਕੋਰੋਨਾ ਵਾਇਰਸ ਦੇ ਮਰੀਜਾ ਦੀ ਗਿਣਤੀ 263 ਹੋ ਗਈ ਹੈ। ਇਸ ਗੱਲ ਦੀ ਪੁਸ਼ਟੀ ਜੰਲਧਰ ਦੇ ਸਿਵਲ ਹਸਪਤਾਲ ਦੇ ਨੋਡਲ ਅਧਿਕਾਰੀ ਟੀ ਪੀ ਸਿੰਘ ਨੇ ਕੀਤੀ ਹੈ।