30 ਜੂਨ ਤੋਂ ਬਾਅਦ ਪੰਜਾਬ ‘ਚ ਲਾਕਡਾਊਨ ਬਾਰੇ ਆਈ ਇਹ ਵੱਡੀ ਖਬਰ

Tags

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਕਿਹਾ ਕਿ ਸੂਬੇ 'ਚ 30 ਜੂਨ ਤੋਂ ਬਾਅਦ ਲੌਕਡਾਊਨ ਅੱਗੇ ਵਧਾਉਣ ਦਾ ਫੈਸਲਾ ਕੀਤਾ ਜਾਵੇਗਾ।  ਕੈਪਟਨ ਨੇ ਫੈਸਬੁੱਕ ਲਾਈਵ ਦੌਰਾਨ ਕਿਹਾ ਜੇਕਰ ਅਸੀਂ ਮਹਾਮਾਰੀ ਕਾਬੂ ਕਰਨ ਦੇ ਸਮਰੱਥ ਹਾਂ ਤਾਂ ਲੌਕਡਾਊਨ ਦੀ ਲੋੜ ਨਹੀਂ ਹੋਵੇਗੀ। ਪਰ ਜੇਕਰ ਹਾਲਾਤ ਕੰਟਰੋਲ ਤੋਂ ਬਾਹਰ ਹੋਏ ਤਾਂ ਲੌਕਡਾਊਨ ਤੋਂ ਬਿਨਾਂ ਕੋਈ ਵਿਕਲਪ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬ 'ਚ ਵਾਇਰਸ ਦਾ ਪਸਾਰ ਰੋਕਣ ਲਈ ਕੋਈ ਵੀ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹਨ। ਸੂਬੇ 'ਚ ਹੁਣ ਤਕ ਕੋਰੋਨਾ ਮਹਾਮਾਰੀ ਦੇ ਪੰਜ ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ।

ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਖਿਲਾਫ ਜਾਰੀ ਕੀਤੇ ਨਿਯਮਾਂ ਦੀ ਉਲੰਘਣਾ ਨਾ ਕਰਨ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਕਿਹਾ ਸੂਬੇ 'ਚ ਚਾਰ ਹੋਰ ਲੈਬਾਰਟਰੀਆਂ ਨੂੰ ਮਨਜੂਰੀ ਦਿੱਤੀ ਗਈ ਹੈ ਤੇ ਆਉਣ ਵਾਲੇ ਦਿਨਾਂ 'ਚ ਕੋਰੋਨਾ ਵਾਇਰਸ ਦੀ ਜਾਂਚ ਦੇ ਮਾਮਲਿਆਂ 'ਚ ਤੇਜ਼ੀ ਲਿਆਂਦੀ ਜਾਵੇਗੀ। ਸ਼ੁੱਕਰਵਾਰ ਸੂਬੇ 'ਚ ਮਾਸਕ ਨਾ ਪਹਿਣਨ ਵਾਲੇ 4,024 ਲੋਕਾਂ ਦੀ ਚਲਾਨ ਕੀਤਾ ਗਿਆ ਤੇ ਜਨਤਕ ਸਥਾਨ 'ਤੇ ਥੁੱਕਣ ਵਾਲੇ 45 ਲੋਕਾਂ ਦਾ ਚਲਾਨ ਕੱਟਿਆ ਗਿਆ।