ਇੱਕ ਦਿਨ ‘ਚ ਕਰੀਬ 15 ਹਜ਼ਾਰ ਨਵੇਂ ਕੋਰੋਨਾ ਕੇਸ

Tags

ਭਾਰਤ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 4 ਲੱਖ 40 ਹਜ਼ਾਰ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 14 ਹਜ਼ਾਰ 933 ਨਵੇਂ ਕੇਸ ਸਾਹਮਣੇ ਆਏ ਹਨ ਅਤੇ 312 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ‘ਚੋਂ 14011 ਦੀ ਮੌਤ ਹੋ ਚੁੱਕੀ ਹੈ, ਜਦਕਿ ਦੋ ਲੱਖ 48 ਹਜ਼ਾਰ 190 ਵਿਅਕਤੀ ਠੀਕ ਵੀ ਹੋ ਚੁੱਕੇ ਹਨ। ਅੰਕੜਿਆਂ ਅਨੁਸਾਰ ਇਸ ਵੇਲੇ 1 ਲੱਖ 76 ਹਜ਼ਾਰ ਕੋਰੋਨਾ ਦੇ ਐਕਟਿਵ ਮਾਮਲੇ ਹਨ। ਸਭ ਤੋਂ ਵੱਧ ਐਕਟਿਵ ਮਾਮਲੇ ਮਹਾਰਾਸ਼ਟਰ ਵਿੱਚ ਹਨ। ਮਹਾਰਾਸ਼ਟਰ ਵਿੱਚ 61 ਹਜ਼ਾਰ ਤੋਂ ਵੱਧ ਸੰਕਰਮਿਤ ਲੋਕਾਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਕੋਰੋਨਾ ਨਾਲ ਹੁਣ ਤੱਕ 4 ਲੱਖ 40 ਹਜ਼ਾਰ 215 ਵਿਅਕਤੀ ਸੰਕਰਮਿਤ ਹੋ ਚੁਕੇ ਹਨ।

ਕੋਰੋਨਾ ਸੰਕਰਮਿਤਾਂ ਦੀ ਗਿਣਤੀ ਅਨੁਸਾਰ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਪ੍ਰਭਾਵਤ ਦੇਸ਼ ਹੈ। ਅਮਰੀਕਾ, ਬ੍ਰਾਜ਼ੀਲ, ਰੂਸ ਤੋਂ ਬਾਅਦ, ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਪ੍ਰਭਾਵਤ ਦੇਸ਼ਾਂ ‘ਚ ਭਾਰਤ ਚੌਥੇ ਨੰਬਰ 'ਤੇ ਹੈ। ਭਾਰਤ ਨਾਲੋਂ ਜ਼ਿਆਦਾ ਕੇਸ ਅਮਰੀਕਾ (2,388,153), ਬ੍ਰਾਜ਼ੀਲ (1,111,348), ਰੂਸ (592,280) ਵਿੱਚ ਹਨ। ਇਸ ਦੇ ਨਾਲ ਹੀ ਭਾਰਤ ‘ਚ ਵੱਧ ਰਹੇ ਕੇਸਾਂ ਦੀ ਗਤੀ ਦੁਨੀਆ ‘ਚ ਚੌਥੇ ਨੰਬਰ 'ਤੇ ਬਣੀ ਹੋਈ ਹੈ। ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਇਕ ਦਿਨ ‘ਚ ਭਾਰਤ ‘ਚ ਸਭ ਤੋਂ ਵੱਧ ਕੇਸ ਦਰਜ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਦਿੱਲੀ ਦੂਜੇ ਨੰਬਰ ‘ਤੇ, ਤਾਮਿਲਨਾਡੂ ਤੀਜੇ ਨੰਬਰ‘ ਤੇ, ਗੁਜਰਾਤ ਚੌਥੇ ਨੰਬਰ ‘ਤੇ ਅਤੇ ਪੱਛਮੀ ਬੰਗਾਲ ਪੰਜਵੇਂ ਨੰਬਰ ‘ਤੇ ਹੈ। ਇਨ੍ਹਾਂ ਪੰਜ ਰਾਜਾਂ ਵਿੱਚ ਸਭ ਤੋਂ ਵੱਧ ਕਿਰਿਆਸ਼ੀਲ ਕੇਸ ਹਨ।