ਆ ਗਈ ਕੋਰੋਨਾ ਦੀ 103 ਰੁਪਏ ਦੀ ਦਵਾਈ, ਭਾਰਤ ਸਰਕਾਰ ਨੇ ਦੇ ਦਿੱਤੀ ਮਨਜ਼ੂਰੀ

Tags

ਗਲੇਨਮਾਰਕ ਫਾਰਮਾਸਿਊਟੀਕਲਜ਼ ਨੇ ਕੋਵਿਡ-19 ਨਾਲ ਮਾਮੂਲੀ ਤੇ ਘੱਟ ਪੀੜਤ ਮਰੀਜ਼ਾਂ ਦੇ ਇਲਾਜ ਲਈ ਐਂਟੀਵਾਇਰਲ ਦਵਾਈ ਫੈਵੀਪੀਰਾਵੀਰ ਨੂੰ ਫੈਬੀਫਲੂ ਬ੍ਰਾਂਡ ਨਾਂ ਨਾਲ ਪੇਸ਼ ਕੀਤਾ ਹੈ। ਕੰਪਨੀ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਦਵਾਈ ਲਗਪਗ 103 ਰੁਪਏ ਪ੍ਰਤੀ ਟੈਬਲੈੱਟ ਦੀ ਦਰ ਨਾਲ ਬਾਜ਼ਾਰ 'ਚ ਉਪਲੱਬਧ ਹੋਵੇਗੀ।
ਗਲੇਨਮਾਰਕ ਫਾਰਮਾਸਿਊਟੀਕਲਜ਼ ਨੇ ਕਿਹਾ ਕਿ ਇਹ ਦਵਾਈ 34 ਟੈਬਲੈੱਟ ਦੀ ਸਟਿ੍ਪ ਲਈ 3,500 ਰੁਪਏ ਦੇ ਵਧ ਤੋਂ ਵਧ ਪ੍ਰਚੂਨ ਮੁੱਲ (ਐੱਮਆਰਪੀ) 'ਤੇ 200 ਮਿਲੀਗ੍ਰਾਮ ਟੈਬਲੈੱਟ ਵਜੋਂ ਉਪਲੱਬਧ ਹੋਵੇਗੀ। ਮੁੰਬਈ ਦੀ ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਸ ਨੂੰ ਭਾਰਤੀ ਔਸ਼ਧੀ ਮਹਾਕੰਟਰੋਲਰ (ਡੀਜੀਸੀਆਈ) ਤੋਂ ਇਸ ਦਵਾਈ ਦੇ ਵਿਨਿਰਮਾਣ ਤੇ ਮਾਰਕੀਟਿੰਗ ਦੀ ਮਨਜ਼ੂਰੀ ਮਿਲ ਗਈ ਹੈ। ਕੰਪਨੀ ਨੇ ਕਿਹਾ ਕਿ ਫੈਬੀਫਲੂ ਕੋਵਿਡ-19 ਦੇ ਇਲਾਜ ਲਈ ਪਹਿਲੀ ਖਾਣ ਵਾਲੀ ਫੈਵੀਪੀਰਾਵੀਰ ਦਵਾਈ ਹੈ, ਜਿਸ ਨੂੰ ਮਨਜ਼ੂਰੀ ਮਿਲੀ ਹੈ।

ਗਲੇਨਮਾਰਕ ਫਾਰਮਾਸਿਊਟੀਕਲਜ਼ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਗਲੇਨ ਸਲਦਾਨਹਾ ਨੇ ਕਿਹਾ ਕਿ ਇਹ ਮਨਜ਼ੂਰੀ ਅਜਿਹੇ ਸਮੇਂ ਮਿਲੀ ਹੈ, ਜਦੋਂ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਪਹਿਲਾਂ ਦੀ ਤੁਲਨਾ 'ਚ ਜ਼ਿਆਦਾ ਤੇਜ਼ੀ ਨਾਲ ਵਧ ਰਹੇ ਹਨ। ਇਸ ਨਾਲ ਸਾਡੀ ਸਿਹਤ ਸੇਵਾ ਪ੍ਰਣਾਲੀ ਕਾਫੀ ਦਬਾਅ 'ਚ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਫੈਬੀਫਲੂ ਵਰਗੇ ਪ੍ਰਭਾਵਸ਼ਾਲੀ ਇਲਾਜ ਦੀ ਉਪਲੱਬਧਤਾ ਨਾਲ ਇਸ ਦਬਾਅ ਨੂੰ ਕਾਫੀ ਹੱਦ ਤਕ ਘੱਟ ਕਰਨ 'ਚ ਮਦਦ ਮਿਲੇਗੀ। ਫੈਬੀਫਲੂ ਦੀ ਸਿਫਾਰਸ਼ ਪਹਿਲਾਂ ਦਿਨ 'ਚ 1,800 ਮਿਲੀਗ੍ਰਾਮ ਦੋ ਵਾਰ ਉਸ ਤੋਂ ਬਾਅਦ ਰੋਜ਼ਾਨਾ 14 ਦਿਨ ਤਕ 800 ਮਿਲੀਗ੍ਰਾਮ ਦੋ ਵਾਰ ਕੀਤੀ ਗਈ ਹੈ।