ਆਮ ਤੌਰ ’ਤੇ ਸਾਲਾਂ ਤੋਂ ਦੁਕਾਨਾਂ ਜਾਂ ਕਿਸੇ ਕਾਰੋਬਾਰ ਚਲਾਉਣ ਵਾਲੇ ਲੋਕ ਆਪਣੇ ਸਾਈਨ ਬੋਰਡ ਉਪਰ ‘ਪਿਤਾ ਤੇ ਪੁੱਤਰ’ ਲਿਖਵਾਉਂਦੇ ਹਨ ਪਰ ਲੁਧਿਆਣਾ ਵਿੱਚ ਕੁੱਝ ਵੱਖਰਾ ਹੋਇਆ ਹੈ। ਇਕ ਟਵਿੱਟਰ ਯੂਜ਼ਰ, ਜੋ ਮੈਡੀਕਲ ਪ੍ਰੋਫੈਸ਼ਨਲ ਹੈ, ਨੇ ਇਸ ਸਾਈਨਬੋਰਡ ਦੀਆ ਤਸਵੀਰਾਂ ਸ਼ੇਅਰ ਕੀਤਆਂ ਹਨ। ਅਮਨ ਕਸ਼ਿਅਪ ਨੇ ਤਸਵੀਰ ਪੋਸਟ ਕੀਤੀ ਹੈ, ਜਿਸ ਵਿੱਚ ਦੁਕਾਨ ਦੇ ਸਾਈਨ ਬੋਰਡ ਉਪਰ ਗੁਪਤਾ ਐਂਡ ਡੌਟਰਜ਼ ਲਿਖਿਆ ਹੋਇਆ ਹੈ। ਇਥੇ ਪਿਤਾ ਨੇ ਆਪਣੇ ਦਵਾਈਆਂ ਦੇ ਕਾਰੋਬਾਰ ਦੇ ਸਾਈਨਬੋਰਡ ਉਪਰ,‘ਗੁਪਤਾ ਐਂਡ ਡੌਟਰਜ਼’ ਲਿਖਵਾ ਕੇ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਹੁਣ ਸਮਾਂ ਬਦਲ ਗਿਆ ਹੈ।
ਇਹ ਸਾਈਨ ਬੋਰਡ ਸੋਸ਼ਲ ਮੀਡੀਆ ਉਪਰ ਕਾਫੀ ਛਾਇਆ ਹੋਇਆ ਹੈ। ਇਸ ਪੋਸਟ ਨੂੰ ਹਜ਼ਾਰਾਂ ਲੋਕਾਂ ਨੇ ਪਸੰਦ ਕੀਤਾ ਹੈ ਤੇ ਦੁਕਾਨ ਦੇ ਮਾਲਕ ਨੂੰ ਵਧਾਈਆਂ ਦਿੱਤੀਆਂ ਹਨ। ਅੱਜ ਦੇ ਸਮੇਂ ਵਿਚ ਲੋਕਾਂ ਨੂੰ ਇਹ ਪਾਠ ਤਾਂ ਪੜ੍ਹਾਇਆ ਜਾਂਦਾ ਹੈ ਕਿ ਔਰਤ ਅਤੇ ਮਰਦ ਵਿਚ ਕੋਈ ਫਰਕ ਨਹੀਂ ਹੈ ਪਰ ਕੁੱਝ ਲੋਕ ਅਜੇ ਵੀ ਰੂੜੀਵਾਦੀ ਸੋਚ ਚੁੱਕੀ ਫਿਰਦੇ ਹਨ। ਉਹ ਲੜਕੀਆਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝਿਆ ਰੱਖਦੇ ਹਨ। ਪਰ ਅੱਜ ਦੀ ਔਰਤ ਹਰ ਮੁਸੀਬਤ ਦਾ ਸਾਹਮਣਾ ਕਰ ਸਕਦੀ ਹੈ। ਉਹ ਅੱਜ ਦੇ ਯੁੱਗ ਵਿਚ ਮਰਦਾਂ ਦੇ ਬਰਾਬਰ ਕੰਮ ਕਰਦੀਆਂ ਹਨ।