‘ਮਨ ਕੀ ਬਾਤ ਨਾਂਅ ਦੇ ਪ੍ਰਸਿੱਧ ਰੇਡੀਓ’ ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਅੱਜ ਭੇਤ ਦੀ ਇੱਕ ਗੱਲ ਦੱਸਣੀ ਚਾਹੁਣਗੇ ਕਿ ਹੁਣ ਜਦੋਂ ਵਿਸ਼ਵ ਦੇ ਅਨੇਕ ਆਗੂਆਂ ਨਾਲ ਗੱਲਬਾਤ ਹੁੰਦੀ ਹੈ, ਤਾਂ ਉਹ ਯੋਗ ਤੇ ਆਯੁਰਵੇਦ ਬਾਰੇ ਜਾਣਨ ਵਿੱਚ ਵੱਧ ਦਿਲਚਸਪੀ ਲੈਂਦੇ ਹਨ। ਉਨ੍ਹਾਂ ਕਿਹਾ ਕਿ ਕੁਝ ਦੇਸ਼ਾਂ ਦੇ ਆਗੂਆਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੋਰੋਨਾ ਦੇ ਇਸ ਕਾਲ ਵਿੱਚ ਇਹ ਯੋਗ ਤੇ ਆਯੁਰਵੇਦ ਕਿਵੇਂ ਮਦਦ ਕਰ ਸਕਦੇ ਹਨ। ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਸਮੂਹਕ ਜਤਨਾਂ ਨਾਲ ਕੋਰੋਨਾ ਵਿਰੁੱਧ ਜੰਗ ਮਜ਼ਬੂਤੀ ਨਾਲ ਲੜੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਡੀ ਆਬਾਦੀ ਹੋਰ ਦੇਸ਼ਾਂ ਦੇ ਮੁਕਾਬਲੇ ਕਈ ਗੁਣਾ ਵੱਧ ਹੈ। ਫਿਰ ਵੀ ਕੋਰੋਨਾ ਓਨੀ ਤੇਜ਼ੀ ਨਾਲ ਨਹੀਂ ਫੈਲ ਸਕਿਆ, ਜਿੰਨਾ ਦੁਨੀਆ ਦੇ ਹੋਰਨਾਂ ਦੇਸ਼ਾਂ ਵਿੱਚ ਫੈਲਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਰ ਥਾਂ ਉੱਤੇ ਲੋਕ ਯੋਗ ਤੇ ਆਯੁਰਵੇਦ ਨੂੰ ਵੱਧ ਤੋਂ ਵੱਧ ਜਾਣਨਾ ਚਾਹੁੰਦੇ ਹਨ। ਉਸ ਨੂੰ ਅਪਨਾਉਣਾ ਚਾਹੁੰਦੇ ਹਨ। ਕਿੰਨੇ ਲੋਕ ਜਿਨ੍ਹਾਂ ਨੇ ਕਦੇ ਯੋਗ ਨਹੀਂ ਕੀਤਾ, ਉਹ ਯੋਗ ਸਿੱਖਣ ਲਈ ਆਨਲਾਈਨ ਕਲਾਸ ਨਾਲ ਜੁੜ ਗਏ ਹ ਜਾਂ ਆਨਲਾਈਨ ਵਿਡੀਓ ਰਾਹੀਂ ਵੀ ਯੋਗ ਸਿੱਖ ਰਹੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਅਸੀਂ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਹਾਂ, ਉੱਥੇ ਦੂਜੇ ਪਾਸੇ ਸਾਨੂੰ ਪਿੱਛੇ ਜਿਹੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਕੁਦਰਤੀ ਆਫ਼ਤ ਦਾ ਵੀ ਸਾਹਮਣਾ ਕਰਨਾ ਪਿਆ।
ਪਿਛਲੇ ਕੁਝ ਹਫ਼ਤਿਆਂ ਦੌਰਾਨ ਅਸੀਂ ਪੱਛਮੀ ਬੰਗਾਲ ਤੇ ਓੜੀਸ਼ਾ ਵਿੱਚ ਮਹਾਂ–ਚੱਕਰਵਾਤ ਅੰਫਾਨ ਦਾ ਕਹਿਰ ਵੇਖਿਆ।ਲੌਕਡਾਊਨ ਵਿੱਚ ਰਿਆਇਤ ਨੂੰ ਲੈ ਕੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਸਾਨੂੰ ਸਭ ਨੂੰ ਇਹ ਚੇਤੇ ਰੱਖਣਾ ਹੋਵੇਗਾ ਕਿ ਇੰਨੀਆਂ ਔਕੜਾਂ ਨਾਲ ਦੇਸ਼ ਨੇ ਜਿਵੇਂ ਹਾਲਾਤ ਨੂੰ ਸੰਭਾਲਿਆ ਹੈ, ਉਸ ਨੂੰ ਵਿਗੜਨ ਨਹੀਂ ਦੇਣਾ। ਸਾਨੂੰ ਲੜਾਈ ਨੂੰ ਕਮਜ਼ੋਰ ਨਹੀਂ ਹੋਣ ਦੇਣਾ। ਅਸੀਂ ਲਾਪਰਵਾਹ ਹੋ ਜਾਈਏ, ਸਾਵਧਾਨੀ ਛੱਡ ਦੇਈਏ, ਇਹ ਕੋਈ ਵਿਕਲਪ ਨਹੀਂ ਹੈ। ਕੋਰੋਨਾ ਵਿਰੁੱਧ ਜੰਗ ਹਾਲੇ ਵੀ ਓਨੀ ਹੀ ਗੰਭੀਰ ਹੈ। ਤੂਫ਼ਾਨ ਨਾਲ ਅਨੇਕ ਘਰ ਤਬਾਹ ਹੋ ਗਏ। ਕਿਸਾਨਾਂ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਹਾਲਾਤ ਦਾ ਜਾਇਜ਼ਾ ਲੈਣ ਲਈ ਮੈਂ ਓੜੀਸ਼ਾ ਤੇ ਪੱਛਮੀ ਬੰਗਾਲ ਗਿਆ ਸਾਂ। ਪੱਛਮੀ ਬੰਗਾਲ ਤੇ ਓੜੀਸ਼ਾ ਦੇ ਲੋਕਾਂ ਨੇ ਜਿਸ ਹਿੰਮਤ ਤੇ ਬਹਾਦਰੀ ਨਾਲ ਹਾਲਾਤ ਦਾ ਸਾਹਮਣਾ ਕੀਤਾ ਹੈ, ਉਹ ਸ਼ਲਾਘਾਯੋਗ ਹੈ।