ਨਵਜੋਤ ਸਿੱਧੂ ਦਾ ਨਵਾਂ ਸਿਆਸੀ ਪੇਚ! ਹੁਣ ਪਵੇਗਾ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ !

Tags

ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਸਰਕਾਰ ਵਿਰੁੱਧ ਚੁੱਕੇ ਗਏ ਸਵਾਲਾਂ ਦਾ ਸੂਬਾ ਸਰਕਾਰ ਨੇ ਜਵਾਬ ਦਿੱਤਾ ਹੈ। ਸੂਬਾ ਸਰਕਾਰ ਦੀ ਤਰਫੋਂ ਪੰਜਾਬ ਸਰਕਾਰ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਟੈਕਸ ਹੀ ਸਿਹਤ ਸੇਵਾਵਾਂ ਰਾਹੀਂ ਵਾਪਸ ਜਾ ਰਿਹਾ ਹੈ। ਜਿਹੜੀ ਵੰਡ ਹੋ ਰਹੀ ਹੈ, ਜੋ ਗਰੀਬਾਂ ਕੋਲ ਰਾਸ਼ਨ ਪਹੁੰਚ ਰਿਹਾ ਹੈ, ਉਹ ਲੋਕਾਂ ਦੇ ਟੈਕਸ ਦੇ ਪੈਸੇ ਤੋਂ ਹੀ ਜਾ ਰਿਹਾ ਹੈ। ਸਿੱਧੂ ਨੇ ਕਿਹਾ ਸੀ ਕਿ ਟੈਕਸ ਦੇ ਤੌਰ 'ਤੇ ਦਿੱਤਾ ਜਾ ਰਿਹਾ ਪੈਸਾ ਉਨ੍ਹਾਂ ਨੂੰ ਵਾਪਸ ਮਿਲਣਾ ਚਾਹੀਦਾ ਹੈ।

ਸਿੱਧੂ ਨੇ ਕਿਹਾ ਸੀ ਕਿ ਪੰਜਾਬ ਦੀ ਜਨਤਾ ਹੁਣ ਪੰਜ ਸਾਲਾਂ ਲਈ ਅਜਿਹੇ ਲੋਕਾਂ ਨੂੰ ਸੱਤਾ ਸੌਂਪੇਗੀ, ਜੋ ਉਨ੍ਹਾਂ ਦੀ ਸੇਵਾ ਕਰਨ, ਨਾ ਕਿ ਉਨ੍ਹਾਂ ਦੇ ਸਿਰਾਂ ਉੱਤੇ ਬਹਿ ਕੇ ਰਾਜ ਕਰਨ।ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੇ ਅੱਜ ਵੀਰਵਾਰ ਸਵੇਰੇ ਆਪਣੇ ਯੂਟਿਊਬ ਚੈਨਲ 'ਜਿੱਤੇਗਾ ਪੰਜਾਬ' ਉੱਤੇ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਸੀ ਅਤੇ ਵੀਡੀਉ 'ਚ ਬਿਨਾ ਕਿਸੇ ਦਾ ਨਾਂਅ ਲਏ ਸੱਤਾਧਾਰੀਆਂ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਪੰਜਾਬ ਦੇ ਆਮ ਲੋਕਾਂ ਨੂੰ ਦੱਸ ਰਹੇ ਹਨ ਕਿ ਇਹ ਰਾਜ ਉਨ੍ਹਾਂ ਦੇ ਦਿੱਤੇ ਟੈਕਸਾਂ ਤੇ ਖੂਨ–ਪਸੀਨੇ ਦੀ ਗਾੜ੍ਹੀ ਕਮਾਈ ਨਾਲ ਚੱਲਦਾ ਹੈ।