ਰਿਸ਼ੀ ਕਪੂਰ ਦੀ ਵੀਡੀਓ ਤੇ ਇਰਫਾਨ ਖਾਨ ਆਖਰੀ ਆਡੀਓ ਵਾਇਰਲ

Tags

ਜਦੋਂ ਉਹ ਮੁੰਬਈ ਦੇ ਕੈਂਪਿਅਨ ਸਕੂਲ ਵਿਚ ਪੜ੍ਹ ਰਹੇ ਸਨ, ਉਨ੍ਹਾਂ ਦੇ ਪਿਤਾ ਰਾਜ ਕਪੂਰ ਨੇ ਉਨ੍ਹਾਂ ਨੂੰ ਆਪਣੀ ਸਵੈ-ਜੀਵਨੀ ਫ਼ਿਲਮ 'ਮੇਰਾ ਨਾਮ ਜੋਕਰ' ਵਿਚ ਆਪਣੇ ਬਚਪਨ ਦਾ ਰੋਲ ਦਿੱਤਾ। ਜਦੋਂ ਰਿਸ਼ੀ ਸ਼ੂਟਿੰਗ ਲਈ ਸਕੂਲ ਨਹੀਂ ਜਾਂਦੇ ਸਨ ਤਾਂ ਉਨ੍ਹਾਂ ਦੇ ਅਧਿਆਪਕਾਂ ਨੂੰ ਇਹ ਗੱਲ ਅਖ਼ੜਦੀ ਸੀ। ਰਿਸ਼ੀ ਕਪੂਰ ਨੂੰ ਇਸ ਫ਼ਿਲਮ ਲਈ 'ਬੈਸਟ ਚਾਈਲਡ ਆਰਟਿਸਟ' ਦਾ 'ਕੌਮੀ ਪੁਰਸਕਾਰ' ਮਿਲਿਆ ਸੀ। ਬਾਅਦ ਵਿੱਚ ਉਨ੍ਹਾਂ ਨੇ ਆਪਣੀ ਸਵੈਜੀਵਨੀ 'ਖੁੱਲ੍ਹਮ ਖੁੱਲ੍ਹਾ' ਵਿੱਚ ਲਿਖਿਆ, "ਜਦੋਂ ਮੈਂ ਮੁੰਬਈ ਵਾਪਸ ਆਇਆ ਤਾਂ ਮੇਰੇ ਪਿਤਾ ਨੇ ਮੈਨੂੰ ਮੇਰੇ ਦਾਦਾ ਪ੍ਰਿਥਵੀ ਰਾਜ ਕਪੂਰ ਕੋਲ ਭੇਜਿਆ।

ਮੇਰੇ ਦਾਦਾ ਜੀ ਨੇ ਮੈਡਲ ਆਪਣੇ ਹੱਥ ਵਿੱਚ ਲਿਆ ਅਤੇ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਨੇ ਮੇਰੇ ਮੱਥੇ ਨੂੰ ਚੁੰਮਿਆ ਅਤੇ ਭਰੀ ਹੋਈ ਆਵਾਜ਼ ਵਿਚ ਕਿਹਾ, "ਰਾਜ ਨੇ ਮੇਰਾ ਕਰਜ਼ਾ ਉਤਾਰ ਦਿੱਤਾ।" ਨਤੀਜਾ ਇਹ ਹੋਇਆ ਕਿ ਉਨ੍ਹਾਂ ਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਰਾਜ ਕਪੂਰ ਨੂੰ ਆਪਣੇ ਬੇਟੇ ਨੂੰ ਦੁਬਾਰਾ ਸਕੂਲ ਵਿੱਚ ਦਾਖ਼ਲ ਕਰਾਉਣ ਲਈ ਆਪਣਾ ਪੂਰਾ ਜ਼ੋਰ ਲਗਾਉਣਾ ਪਿਆ।