ਟਰੂਡੇ ਨੇ ਲਿਆ ਵੱਡਾ ਫੈਸਲਾ, ਵਿਦਿਆਰਥੀਆਂ ਨੂੰ ਦਿੱਤਾ ਵੱਡਾ ਤੋਹਫਾ

Tags

ਕੈਨੇਡਾ ਅਤੇ ਅਮਰੀਕਾ ਵਿਚਕਾਰ ਸਰਹੱਦੀ ਲਾਂਘੇ ਭਾਵੇਂ 21 ਜੂਨ ਤੱਕ ਬੰਦ ਰਹਿਣਗੇ ਤੇ ਕਾਰੋਬਾਰੀ ਆਵਾਜਾਈ ਹੀ ਚੱਲੇਗੀ ਪਰ ਅਗਲੇ ਦਿਨਾਂ 'ਚ ਪਰਿਵਾਰਕ ਜੀਆਂ ਨੂੰ ਲੰਘਣ ਦੀ ਇਜਾਜ਼ਤ ਮਿਲਣ ਦੀ ਸੰਭਾਵਨਾ ਬਣ ਗਈ ਹੈ। ਇਸ ਬਾਰੇ ਸਰੱਹਦ 'ਤੇ ਤਾਇਨਾਤ ਇੰਮੀਗ੍ਰੇਸ਼ਨ ਅਧਿਕਾਰੀਆਂ ਨੂੰ ਹਦਾਇਤਾਂ ਭੇਜੀਆਂ ਜਾਣਗੀਆਂ ਤਾਂ ਕਿ ਕੋਰੋਨਾ ਵਾਇਰਸ ਕਾਰਨ ਸਰਹੱਦ ਬੰਦ ਕੀਤੇ ਜਾਣ ਤੋਂ ਬਾਅਦ ਵਿਛੜੇ ਪਰਿਵਾਰਾਂ ਨੂੰ ਮਿਲਾਇਆ ਜਾ ਸਕੇ ਪਰ ਉਨ੍ਹਾਂ ਲਈ ਸਖ਼ਤ ਸ਼ਰਤਾਂ ਲਾਗੂ ਰਹਿਣਗੀਆਂ, ਜਿਵੇਂ ਕਿ ਕੈਨੇਡਾ 'ਚ ਦਾਖਲ ਹੋਣ ਮਗਰੋਂ 14 ਦਿਨਾਂ ਦਾ ਇਕਾਂਤਵਾਸ ਲਾਜ਼ਮੀ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਗੈਰ-ਜ਼ਰੂਰੀ ਸਫਰ ਵਾਸਤੇ ਸਰਹੱਦ ਨਹੀਂ ਖੋਲ੍ਹੀ ਜਾ ਰਹੀ ਪਰ ਕੈਨੇਡੀਅਨ ਨਾਗਰਿਕਾਂ ਤੇ ਪੱਕੇ ਵਸਨੀਕਾਂ (ਪੀ.ਆਰ.) ਦੇ ਜੋੜਿਆਂ, ਮਾਪਿਆਂ, ਬੱਚਿਆਂ ਨੂੰ ਇਕੱਠੇ ਹੋਣ ਦਾ ਮੌਕਾ ਦਿੱਤਾ ਜਾ ਸਕਦਾ ਹੈ।