ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਵਿੱਚ ਦਾਖ਼ਲ ਹੋਣ ਵਾਲੇ ਹਰੇਕ ਵਿਅਕਤੀ ਨੂੰ ਲਾਜ਼ਮੀ ਤੌਰ ਉੱਤੇ ਇਕਾਂਤਵਾਸ ਕੀਤੇ ਜਾਣ ਸਬੰਧੀ ਐਲਾਨ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਹਵਾਈ, ਰੇਲ ਅਤੇ ਸੜਕ ਯਾਤਰਾ ਰਾਹੀਂ ਪੰਜਾਬ ਆਉਣ ਵਾਲੇ ਅੰਤਰਰਾਸ਼ਟਰੀ ਅਤੇ ਘਰੇਲੂ ਯਾਤਰੀਆਂ ਲਈ ਸਿਹਤ ਪ੍ਰੋਟੋਕੋਲ ਅਤੇ ਪ੍ਰਕਿਰਿਆ ਸਬੰਧੀ ਇੱਕ ਵਿਸਥਾਰਤ ਐਡਵਾਇਜ਼ਰੀ ਜਾਰੀ ਕੀਤੀ ਹੈ। ਪੰਜਾਬ ਸਰਕਾਰ ਨੇ ਕੁਆਰੰਟੀਨ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਇਸ ਦੇ ਤਹਿਤ ਵਿਦੇਸ਼ਾਂ ਤੋਂ ਪਰਤਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ।
ਸੂਬਾ ਸਰਕਾਰ ਨੇ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਕੁਆਰੰਟੀਨ ਪੀਰੀਅਡ 'ਚ ਰਾਹਤ ਦਿੰਦੇ ਹੋਏ, ਇਸ ਨੂੰ 14 ਦਿਨਾਂ ਤੋਂ ਸੱਤ ਦਿਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਵਿਡ-19 ਤੋਂ ਪੈਦਾ ਹੋਈ ਸਥਿਤੀ ਕਰਕੇ ਭਾਰਤ ਸਰਕਾਰ ਵੱਲੋਂ ਸਮੇਂ-ਸਮੇਂ ਉੱਤੇ ਸੋਧੇ ਹੋਏੇ ਪ੍ਰੋਟੋਕੋਲ ਅਤੇ ਐਡਵਾਇਜ਼ਰੀਜ਼ ਜਾਰੀ ਕੀਤੀਆਂ ਜਾ ਰਹੀਆਂ ਹਨ ਜੋ ਦੇਸ਼ ਵਿੱਚ ਆਉਣ ਵਾਲੇ ਯਾਤਰੀਆਂ ਦੇ ਮਨਾਂ ਵਿੱਚ, ਖਾਸ ਕਰਕੇ ਭਾਰਤ ਸਰਕਾਰ ਵੱਲੋਂ 24 ਮਈ ਨੂੰ ਜਾਰੀ ਤਾਜ਼ਾ ਐਡਵਾਇਜ਼ਰੀ ਤੋਂ ਬਾਅਦ, ਕਈ ਉਲਝਣਾਂ ਪੈਦਾ ਕਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਹੁਣ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਇਹ ਸਪੱਸ਼ਟ ਕੀਤਾ ਹੈ ਕਿ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਐਂਟਰੀ ਪੋਰਟ ਉੱਤੇ ਸਿਹਤ ਪ੍ਰੋਟੋਕਲ ਅਨੁਸਾਰ ਆਪਣੀ ਸਕਰੀਨਿੰਗ ਲਈ ਰਾਜ ਦੇ ਅਧਿਕਾਰੀਆਂ ਨੂੰ ਨਿੱਜੀ ਅਤੇ ਸਿਹਤ ਸਬੰਧੀ ਵੇਰਵਿਆਂ ਸਮੇਤ ਸਵੈ ਘੋਸ਼ਣਾ ਪੱਧਰ ਦੇਣਾ ਹੋਵੇਗਾ। ਸਿਹਤ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਰਗਰਮ ਟੈਸਟਿੰਗ, ਟਰੇਸਿੰਗ ਅਤੇ ਇਕਾਂਤਵਾਸ ਹੀ ਇੱਕੋ ਇੱਕ ਢੰਗ ਹੈ ਅਤੇ ਕਿਹਾ ਕਿ ਉਹ ਸਾਡੇ ਲੋਕਾਂ ਦੀ ਜ਼ਿੰਦਗੀ ਪ੍ਰਤੀ ਕਿਸੇ ਵੀ ਤਰ੍ਹਾਂ ਦਾ ਜੋਖ਼ਮ ਨਹੀਂ ਲੈਣਗੇ।
ਸਕਰੀਨਿੰਗ ਦੌਰਾਨ ਲੱਛਣ ਪਾਏ ਜਾਣ ਵਾਲੇ ਅੰਤਰਾਸ਼ਟਰੀ ਯਾਤਰੀਆਂ ਨੂੰ ਟੈਸਟਿੰਗ ਲਈ ਸਿਹਤ ਸੰਸਥਾ ਵਿੱਚ ਲਿਜਾਇਆ ਜਾਵੇਗਾ ਅਤੇ ਕੋਵਿਡ ਟੈਸਟਿੰਗ ਲਈ ਆਈਸੀਐਮਆਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਉਨ੍ਹਾਂ ਦੇ ਆਰਟੀ ਪੀਸੀਆਰ ਸੈਂਪਲ ਲਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਜੋ ਵਿਅਕਤੀ ਪਾਜ਼ੇਟਿਵ ਪਾਏ ਗਏ ਹੋਣ ਅਤੇ ਲੱਛਣ ਨਾ ਹੋਣ, 60 ਸਾਲ ਤੋਂ ਘੱਟ ਉਮਰ ਦੇ ਹੋਣ ਅਤੇ ਕਿਸੇ ਹੋਰ ਬਿਮਾਰੀ ਤੋਂ ਪੀੜਤ ਨਾ ਹੋਣ, ਨੂੰ ਕੋਵਿਡ ਕੇਅਰ ਸੈਂਟਰਾਂ ਵਿਚ ਰੱਖਿਆ ਜਾਵੇਗਾ। ਜੋ ਵਿਅਕਤੀ ਪਾਜ਼ੀਟਿਵ ਹਨ ਅਤੇ ਮੈਡੀਕਲ ਨਿਗਰਾਨੀ ਲੋੜੀਂਦੀ ਹੈ (ਭਾਵੇਂ ਗੰਭੀਰ ਲੱਛਣ ਹੋਣ ਕਰਕੇ ਜਾਂ 60 ਸਾਲ ਤੋਂ ਵੱਧ ਉਮਰ ਹੋਣ ਕਰਕੇ ਜਾਂ ਹੋਰ ਬਿਮਾਰੀ ਤੋਂ ਪੀੜਤ ਹੋਣ ਕਰਕੇ), ਉਨਾਂ ਨੂੰ ਡਾਕਟਰੀ ਸਥਿਤੀ ਦੇ ਆਧਾਰ `ਤੇ ਦਰਜ 2 ਜਾਂ ਦਰਜਾ 3 ਦੀਆਂ ਸਿਹਤ ਸਹੂਲਤਾਂ ਵਿਚ ਰੱਖਿਆ ਜਾਵੇਗਾ।

ਜੇ ਉਨ੍ਹਾਂ ਦੀ ਟੈਸਟ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ ਸੰਸਥਾਗਤ ਇਕਾਂਤਵਾਸ ਦੇ 7 ਦਿਨ ਪੂਰੇ ਹੋਣ ਉੱਤੇ ਘਰ ਜਾਣ ਦੀ ਆਗਿਆ ਦੇ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਅਗਲੇ 7 ਦਿਨ ਤੱਕ ਘਰੇਲੂ ਇਕਾਂਤਵਾਸ ਵਿੱਚ ਰਹਿਣ ਅਤੇ ਆਪਣੀ ਸਿਹਤ ਦੀ ਸਵੈ ਨਿਗਰਾਨੀ ਦੀ ਸਲਾਹ ਦਿੱਤੀ ਜਾਵੇਗੀ। ਇਸ ਸਬੰਧੀ ਲਿਖ਼ਤੀ ਘੋਸ਼ਣਾ ਸਿਹਤ ਅਧਿਕਾਰੀਆਂ/ਜ਼ਿਲ੍ਹਾ ਪ੍ਰਸ਼ਾਸਨ ਨੂੰ ਜਮ੍ਹਾਂ ਕਰਵਾਉਣੀ ਹੋਵੇਗੀ। ਇਸ ਤੋਂ ਇਲਾਵਾ, ਅਜਿਹੇ ਸਾਰੇ ਯਾਤਰੀਆਂ ਨੂੰ ਕੋਵਾ ਐਪ ਡਾਊਨਲੋਡ ਕਰਨ ਦੀ ਜ਼ਰੂਰਤ ਹੋਵੇਗੀ ਜੋ ਕਿਰਿਆਸ਼ੀਲ ਰਹੇਗੀ। ਉਨ੍ਹਾਂ ਕਿਹਾ ਕਿ ਘਰੇਲੂ ਯਾਤਰੀਆਂ ਲਈ ਹਵਾਈ ਜਹਾਜ਼ / ਰੇਲ / ਅੰਤਰ-ਰਾਜ ਯਾਤਰਾ ਦੁਆਰਾ ਸੜਕ ਰਾਹੀਂ ਪੰਜਾਬ ਵਿਚ ਦਾਖਲ ਹੋਣ ਵਾਲੇ ਸਾਰੇ ਵਿਅਕਤੀਆਂ ਦੀ ਐਂਟਰੀ ਪੁਆਇਂਟਸ ਤੇ ਹੀ ਕੋਵਿਡ -19 ਦੇ ਲੱਛਣਾਂ ਸਬੰਧੀ ਸਕ੍ਰੀਨਿੰਗ ਵੀ ਕੀਤੀ ਜਾਵੇਗੀ।
ਜਿਨ੍ਹਾਂ ਯਾਤਰੀਆਂ ਵਿੱਚ ਲੱਛਣ ਨਹੀਂ ਪਾਏ ਜਾਂਦੇ ਅਤੇ ਜੋ ਨੈਗੇਟਿਵ ਪਾਏ ਜਾਂਦੇ ਹਨ, ਉਨ੍ਹਾਂ ਨੂੰ ਭੁਗਤਾਨ ਦੇ ਆਧਾਰ `ਤੇ ਸੰਸਥਾਗਤ ਇਕਾਂਤਵਾਸ (ਸਰਕਾਰੀ/ਹੋਟਲ ਕੁਆਰੰਟੀਨ) ਵਿੱਚ ਰੱਖਿਆ ਜਾਵੇਗਾ ਅਤੇ 5ਵੇਂ ਦਿਨ ਉਨ੍ਹਾਂ ਦਾ ਟੈਸਟ ਕੀਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਅਸਧਾਰਨ ਹਾਲਤਾਂ ਜਿਵੇਂ ਗਰਭ ਅਵਸਥਾ/ਪਰਿਵਾਰਕ ਮੈਂਬਰ ਦੀ ਮੌਤ / ਗੰਭੀਰ ਮਾਨਸਿਕ ਬਿਮਾਰੀ ਸਬੰਧੀ ਮਾਮਲਿਆਂ ਵਿੱਚ ਡਿਪਟੀ ਕਮਿਸ਼ਨਰ ਸੰਸਥਾਗਤ ਕੁਆਰੰਟੀਨ ਦੀ ਬਜਾਏ 14 ਦਿਨਾਂ ਲਈ ਹੋਮ ਕੁਆਰੰਟੀਨ ਦੀ ਆਗਿਆ ਦੇ ਸਕਦੇ ਹਨ ਅਤੇ ਇਸ ਸਬੰਧੀ ਸਿਹਤ ਵਿਭਾਗ ਨੂੰ ਸੂਚਿਤ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਅਜਿਹੇ ਸਾਰੇ ਯਾਤਰੀਆਂ ਨੂੰ ਕੋਵਾ ਐਪ ਡਾਊਨਲੋਡ ਕਰਨ ਦੀ ਜ਼ਰੂਰਤ ਹੋਵੇਗੀ ਜੋ ਕਿਰਿਆਸ਼ੀਲ ਰਹੇਗੀ।

ਉਨ੍ਹਾਂ ਕਿਹਾ ਕਿ ਘਰੇਲੂ ਯਾਤਰੀਆਂ ਲਈ ਹਵਾਈ ਜਹਾਜ਼ / ਰੇਲ / ਅੰਤਰ-ਰਾਜ ਯਾਤਰਾ ਦੁਆਰਾ ਸੜਕ ਰਾਹੀਂ ਪੰਜਾਬ ਵਿਚ ਦਾਖਲ ਹੋਣ ਵਾਲੇ ਸਾਰੇ ਵਿਅਕਤੀਆਂ ਦੀ ਐਂਟਰੀ ਪੁਆਇਂਟਸ ਤੇ ਹੀ ਕੋਵਿਡ -19 ਦੇ ਲੱਛਣਾਂ ਸਬੰਧੀ ਸਕ੍ਰੀਨਿੰਗ ਵੀ ਕੀਤੀ ਜਾਵੇਗੀ। ਜੇ ਕਿਸੇ ਵਿਅਕਤੀ ਵਿੱਚ ਕੋਵਿਡ ਸਬੰਧੀ ਲੱਛਣ ਨਾ ਹੋਣ ਜਾਂ ਟੈਸਟਿੰਗ ਨੈਗੇਟਿਵ ਹੈ, ਤਾਂ ਉਸ ਨੂੰ ਇੱਕ ਅੰਡਰਟੇਕਿੰਗ ਜਮ੍ਹਾਂ ਕਰਨ ਤੋਂ ਬਾਅਦ ਘਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਅੰਡਰਟੇਕਿੰਗ ਵਿਚ 14 ਦਿਨਾਂ ਲਈ ਘਰ ’ਚ ਇਕਾਂਤਵਾਸ, ਆਪਣੀ ਸਿਹਤ ਸਥਿਤੀ ਦੀ ਸਵੈ ਨਿਗਰਾਨੀ ਅਤੇ ਕੋਵਿਡ -19 ਸਬੰਧੀ ਕੋਈ ਵੀ ਲੱਛਣ ਨਜ਼ਰ ਆਉਣ ਤੇ ਨੇੜਲੀ ਸਿਹਤ ਸਹੂਲਤ ਨੂੰ ਸੂਚਿਤ ਕਰਨਾ ਲਾਜ਼ਮੀ ਹੋਵੇਗਾ।
ਸਾਰੇ ਯਾਤਰੀਆਂ ਨੂੰ ਕੋਵਾ ਐਪ ਡਾਊਨਲੋਡ ਕਰਨਾ ਲਾਜ਼ਮੀ ਹੈ ਹਮੇਸ਼ਾਂ ਜੋ ਕਿਰਿਆਸ਼ੀਲ ਰਹੇਗੀ। ਸਕ੍ਰੀਨਿੰਗ ਦੌਰਾਨ ਪਾਜ਼ੀਟਿਵ ਪਾਏ ਗਏ ਯਾਤਰੀੇਆਂ ਨੂੰ ਜਾਂਚ ਲਈ ਸਿਹਤ ਕੇਂਦਰ ਲਿਜਾਇਆ ਜਾਏਗਾ। ਉੱਪਰ ਦੱਸ ਮਤਾਬਕ ਜੇਕਰ ਵਿਅਕਤੀ ਪਾਜ਼ੀਟਿਵ ਹਨ ਉਨਾਂ ਨੂੰ ਡਾਕਟਰੀ ਲੋੜਾਂ ਮੁਤਾਬਕ ਦਰਜ 2 ਜਾਂ ਦਰਜਾ 3 ਦੀਆਂ ਸਿਹਤ ਸਹੂਲਤਾਂ ਵਿਚ ਰੱਖਿਆ ਜਾਵੇਗਾ।