ਕੋਰੋਨਾ ਨੇ ਰਗੜਿਆ ਪੰਜਾਬ ਦਾ ਇਹ ਜ਼ਿਲ੍ਹਾ, ਲੋਕਾਂ ‘ਚ ਸਹਿਮ ਦਾ ਮਾਹੌਲ

Tags

ਪੰਜਾਬ 'ਚ ਹੁਣ ਕੋਈ ਵੀ ਜ਼ਿਲ੍ਹਾ ਕੋਰੋਨਾ ਤੋਂ ਬਚਿਆ ਨਹੀਂ ਹੈ। ਸਾਰੇ ਦੇ ਸਾਰੇ ਜ਼ਿਲ੍ਹੇ ਇਸ ਦੀ ਲਪੇਟ 'ਚ ਆ ਚੁੱਕੇ ਹਨ। ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਤੋਂ ਪਰਤੇ ਵੱਡੀ ਗਿਣਤੀ ਸ਼ਰਧਾਲੂਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪੰਜਾਬ 'ਚ ਕੋਰੋਨਾ ਪਾਜ਼ੇਟਿਵ ਕੇਸਾਂ 'ਚ ਇਜ਼ਾਫ਼ਾ ਹੋਇਆ ਹੈ। ਹੁਣ ਹੁਸ਼ਿਆਰਪੁਰ 'ਚ ਕੁੱਲ ਮਾਮਲੇ 45 ਹੋ ਗਏ ਹਨ। ਕੋਵਿਡ-19 ਦੇ ਚੱਲਦੇ ਦੇਸ਼ ਭਰ 'ਚ ਚੱਲ ਰਹੇ ਲੌਕਡਾਊਨ ਕਾਰਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਬੁੱਧਵਾਰ ਦੇਰ ਰਾਤ ਵਾਪਸ ਲਿਆਂਦੇ ਗਏ ਜ਼ਿਲ੍ਹੇ ਦੇ 157 ਸ਼ਰਧਾਲੂਆਂ ਨੂੰ ਇਕਾਂਤਵਾਸ 'ਚ ਰੱਖ ਕੇ ਉਨ੍ਹਾਂ ਦੇ ਸੈਂਪਲ ਲੈ ਕੇ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਭੇਜ ਦਿੱਤੇ ਗਏ ਹਨ।

ਸ਼ਨਿਚਰਵਾਰ ਨੂੰ ਫਿਰ ਹੁਸ਼ਿਆਰਪੁਰ 'ਚ 33 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆ ਗਏ। ਇਹ ਵੀ ਸਾਰੇ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਸ਼ਨਿਚਰਵਾਰ ਨੂੰ ਆਈ ਰਿਪੋਰਟ 'ਚ 33 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹੇ 'ਚ ਇਕ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤੇ ਪੰਜ ਵਿਅਕਤੀ ਠੀਕ ਹੋ ਕੇ ਘਰ ਜਾ ਚੁੱਕੇ ਹਨ।